ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਅਤੇ ਸੁੰਦਰਤਾ ਲਈ ਬਾਲੀਵੁੱਡ ਵਿਚ ਵੱਖਰੀ ਪਹਿਚਾਣ ਰੱਖਦੀ ਹੈ। ਵੈਸੇ ਤਾਂ ਤੁਸੀਂ ਐਸ਼ਵਰਿਆ ਰਾਏ ਨੂੰ ਲੀਡ ਰੋਲ ਕਰਦੇ ਅਕਸਰ ਫ਼ਿਲਮਾਂ ਵਿੱਚ ਵੇਖਿਆ ਹੈ ਪਰ ਖਲਨਾਇਕ ਦੇ ਰੂਪ ਵਿੱਚ ਉਨ੍ਹਾਂ ਨੂੰ ਘੱਟ ਹੀ ਵੇਖਿਆ ਹੈ।
ਪਰ ਹੁਣ ਖ਼ਬਰ ਹੈ ਕਿ ਐਸ਼ਵਰਿਆ ਰਾਏ ਲੀਡ ਰੋਲ ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੋ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਰਾਏ ਸਾਊਥ ਦੇ ਡਾਇਰੈਕਟਰ ਦੀ ਆਉਣ ਵਾਲੀ ਫ਼ਿਲਮ ਵਿੱਚ ਨਿਗਟਿਵ ਕਿਰਦਾਰ ਵਿੱਚ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਸੀ ਕਿ ਸਾਊਥ ਡਾਇਰੈਕਟਰ ਮਣੀਰਤਨਮ ਐਸ਼ਵਰਿਆ ਰਾਏ ਨੂੰ ਲੈ ਕੇ ਇੱਕ ਫ਼ਿਲਮ ਬਣਾਉਣਾ ਚਾਹੁੰਦੇ ਹਨ। ਫ਼ਿਲਮ ਦਾ ਟਾਈਟਲ ਵੀ ਫਾਈਨਲ ਹੋ ਗਿਆ ਹੈ।
ਖ਼ਬਰਾਂ ਦੀਆਂ ਮੰਨੀਏ ਤਾਂ ਐਸ਼ਵਰਿਆ ਰਾਏ ਨੇ ਇਸ ਫ਼ਿਲਮ ਦੀ ਕਹਾਣੀ ਪੜ੍ਹ ਲਈ ਹੈ ਅਤੇ ਫ਼ਿਲਮ ਕਰਨ ਲਈ ਤਿਆਰ ਵੀ ਹੋ ਗਈ ਹੈ।