27.2 C
Patiāla
Thursday, September 12, 2024

ਦਮਾਦਮ ਮਸਤ ਕਲੰਦਰ ਦੀ ਪਾਕਿ ਗਾਇਕਾ ਸ਼ਾਜ਼ੀਆ ਨੇ ਲਿਆ ਸੰਨਿਆਸ

Must read


ਪਾਕਿਸਤਾਨ ਦੀ ਮਸ਼ਹੂਰ ਸੂਫੀ ਗਾਇਕਾ ਸ਼ਾਜ਼ੀਆ ਖਸ਼ਕ ਨੇ ਗਾਇਕੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਮਾਦਮ ਮਸਤ ਕਲੰਦਰ, ਦਾਨੇ ਪੇ ਦਾਨਾ ਵਰਗੇ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਸ਼ਾਜ਼ੀਆ ਨੇ ਕਿਹਾ ਕਿ ਉਹ ਹੁਣ ਸ਼ੋਅਬਿਜ਼ ਛੱਡ ਰਹੀ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ।

 

ਸ਼ਾਜ਼ੀਆ ਨੇ ਕਿਹਾ ਕਿ ਉਨ੍ਹਾਂ ਨੇ ਗਾਉਣਾ ਛੱਡਣ ਦਾ ਫੈਸਲਾ ਕੀਤਾ ਹੈ। ਉਹ ਹੁਣ ਪੂਰੀ ਜ਼ਿੰਦਗੀ ਇਸਲਾਮੀ ਸਿਖਿਆ ਦੇ ਅਨੁਸਾਰ ਜੀਣਾ ਚਾਹੁੰਦੀ ਹਨ।

 

ਉਨ੍ਹਾਂ ਕਿਹਾ ਕਿ ਮੈਂ ਫੈਸਲਾ ਕਰ ਲਿਆ ਹੈ। ਹੁਣ ਮੈਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਸਲਾਮ ਦੀ ਸੇਵਾ ਚ ਬਤੀਤ ਕਰਨੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਹੁਣ ਤੱਕ ਹਮਾਇਤ ਦੇਣ ਲਈ ਧੰਨਵਾਦ ਕੀਤਾ।

 

ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਪ੍ਰਸ਼ੰਸਕ ਮੇਰੇ ਤਾਜ਼ਾ ਫੈਸਲੇ ਦਾ ਸਮਰਥਨ ਕਰਨਗੇ। ਉਹ ਆਪਣਾ ਫੈਸਲਾ ਨਹੀਂ ਬਦਲਣਗੀ ਤੇ ਸ਼ੋਅਬਿਜ਼ ਚ ਮੁੜ ਕਦਮ ਨਹੀਂ ਰੱਖਣਗੀ।

 

ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਾਜੀਆ, ਜੋ ਸਿੰਧ ਦੀ ਹਨ, ਨੇ ਸਿੰਧੀ, ਉਰਦੂ, ਪੰਜਾਬੀ, ਬਲੋਚੀ, ਸਰਾਇਕੀ ਅਤੇ ਕਸ਼ਮੀਰੀ ਭਾਸ਼ਾਵਾਂ ਵਿੱਚ ਗੀਤ ਗਾਏ। ਉਹ ਦੁਨੀਆ ਦੇ 45 ਦੇਸ਼ਾਂ ਵਿੱਚ ਆਪਣੇ ਸ਼ੋਅ ਕਰ ਚੁੱਕੀ ਹਨ। ਉਨ੍ਹਾਂ ਦੀ ਪਛਾਣ ਇੱਕ ਸੂਫੀ ਗਾਇਕਾ ਦੇ ਨਾਲ-ਨਾਲ ਸਿੰਧੀ ਲੋਕ ਕਲਾਕਾਰ ਵਜੋਂ ਵੀ ਰਹੀ ਹੈ।

 

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਜ਼ਾਇਰਾ ਵਸੀਮ ਨੇ ਵੀ ਧਰਮ ਦੀ ਖ਼ਾਤਰ ਫਿਲਮੀ ਦੁਨੀਆਂ ਨੂੰ ਛੱਡ ਦਿੱਤਾ ਸੀ। ਜ਼ਾਇਰਾ ਵਸੀਮ ਨੇ ਇਕ ਫੇਸਬੁੱਕ ਪੋਸਟ ਲਿਖ ਕੇ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ ਸੀ।

 

 

.





News Source link

- Advertisement -

More articles

- Advertisement -

Latest article