13.5 C
Patiāla
Tuesday, December 6, 2022

ਕਸ਼ਮੀਰ ਦੇ ਹੰਦਵਾੜਾ ’ਚ ਫ਼ੌਜੀਆਂ ਵੱਲੋਂ ਕੀਤੀ ਗੋਲੀਬਾਰੀ ’ਚ ਦੋ ਵਿਅਕਤੀ ਜ਼ਖ਼ਮੀ

Must read


ਸ੍ਰੀਨਗਰ, 7 ਅਪਰੈਲ

ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ ਖੇਤਰ ਵਿਚ ਅੱਜ ਮਸਜਿਦ ਦੇ ਬਾਹਰ ਨਮਾਜ਼ੀਆਂ ਨਾਲ ਝਗੜੇ ਦੌਰਾਨ ਫੌਜ ਦੇ ਜਵਾਨਾਂ ਵੱਲੋਂ ਕਥਿਤ ਤੌਰ ‘ਤੇ ਚਲਾਈ ਗੋਲੀ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਕਸਬੇ ਦੀ ਮਸਜਿਦ ਤੋਂ ਬਾਹਰ ਆ ਰਹੇ ਸ਼ਰਧਾਲੂਆਂ ਅਤੇ ਵੀਡੀਓ ਰਿਕਾਰਡਿੰਗ ਕਰ ਰਹੇ ਫੌਜ ਦੇ ਜਵਾਨਾਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਜਵਾਨਾਂ ਨੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਅਬਦੁਲ ਅਹਦ ਮੀਰ ਅਤੇ ਮੁਜੀਬ ਅਹਿਮਦ ਸੋਫੀ ਵਜੋਂ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।



News Source link

- Advertisement -

More articles

- Advertisement -

Latest article