20.2 C
Patiāla
Sunday, March 23, 2025

ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਦੀਆਂ ਸਿੱਧੀਆਂ ਉਡਾਣਾਂ ਰੋਕੀਆਂ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 7 ਅਪਰੈਲ

ਹਵਾਈ ਕੰਪਨੀ ਏਅਰ ਕੈਨੇਡਾ ਵੈਨਕੂਵਰ ਤੇ ਦਿੱਲੀ ਵਿਚਾਲੇ ਸਿੱਧੀਆਂ ਉਡਾਣਾਂ 2 ਜੂਨ ਤੋਂ 6 ਸਤੰਬਰ ਤੱਕ ਰੱਦ ਕਰ ਰਹੀ ਹੈ। ਹਵਾਈ ਕੰਪਨੀ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਦੇ ਉਪਰੋਂ ਲਾਂਘਾ ਬਦਲਣ ਕਾਰਨ ਸਮਾਂ ਵੱਧ ਲਗਦਾ ਹੈ। ਗੇੜ ਪੈਣ ਕਾਰਨ ਰਸਤੇ ਵਿੱਚੋਂ ਤੇਲ ਭਰਨ ਦੀ ਲੋੜ ਪੈਂਦੀ ਹੈ ਤੇ ਵੱਧ ਖਰਚਾ ਸਹਿਣਾ ਪੈਂਦਾ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਇਸ ਸਮੇਂ ਦੌਰਾਨ ਜਿਨ੍ਹਾਂ ਯਾਤਰੀਆਂ ਨੇ ਇਕ ਪਾਸੇ ਜਾਂ ਆਉਣ-ਜਾਣ ਦੀ ਬੁਕਿੰਗ ਕਰਵਾਈ ਹੋਈ ਹੈ, ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇੇੇ। ਇਸ ਲਈ ਗਾਹਕਾਂ ਨੂੰ ਆਪਣੇ ਟਰੈਵਲ ਏਜੰਟ ਜਾਂ ਏਅਰ ਕੈਨੇਡਾ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਤਰਜੀਹ ਦੱਸਣੀ ਪਵੇਗੀ। ਬੇਸ਼ੱਕ ਕੰਪਨੀ ਨੇ ਬਦਲਵੇਂ ਪ੍ਰਬੰਧਾਂ ਦਾ ਵਿਸਥਾਰ ਨਹੀਂ ਦਿੱਤਾ, ਪਰ ਸੰਕੇਤ ਟੁੱਟਵੀਂ ਉਡਾਣ ਦੇ ਹਨ। ਇਸ ਦੌਰਾਨ ਦਿੱਲੀ ਤੋਂ ਵੈਨਕੂਵਰ ਜਾਂ ਵੈਨਕੂਵਰ ਤੋਂ ਦਿੱਲੀ ਵਿਚਾਲੇ ਕਿਸੇ ਹਵਾਈ ਅੱਡੇ ਤੋਂ ਜਹਾਜ਼ ਬਦਲਣਾ ਹੀ ਪਵੇਗਾ। 



News Source link

- Advertisement -

More articles

- Advertisement -

Latest article