ਅਦਾਕਾਰ, ਫ਼ਿਲਮ ਨਿਰਮਾਤਾ ਤੇ ਰਾਜਨੀਤਿਕ ਕਮਲ ਹਾਸਨ, ਮਸ਼ਹੂਰ ਤਾਮਿਲ ਰਿਆਲਟੀ ਸ਼ੋਅ ਬਿਗ ਬਾਸ ਦੇ ਤੀਜੇ ਸੀਜ਼ਨ ਵਿੱਚ ਮੇਜ਼ਬਾਨ ਦੇ ਰੂਪ ਵਿੱਚ ਆਪਣੀ ਵਾਪਸੀ ਕਰ ਰਹੇ ਹਨ। ਇਸ ਦੇ ਨਿਰਮਾਤਾਵਾਂ ਨੇ ਇੱਕ ਸਪੈਸ਼ਲ ਪ੍ਰੋਮੋ ਵੀਡੀਓ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ।
ਚੈਨਲ ਸਟਾਰ ਵਿਜੈ ਉੱਤੇ ਇਸ ਪ੍ਰੋਗਰਾਮ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
😎 பிக்பாஸ் 3 விரைவில்.. #BiggBossTamil #BiggBossTamil3 #BiggBoss3 @ikamalhaasan #VijayTelevision pic.twitter.com/g2WjTYC7E9
— Vijay Television (@vijaytelevision) May 15, 2019
ਬਿਗ ਬਾਸ ਤਾਮਿਲ ਦੇ ਤੀਜੇ ਸੀਜ਼ਨ ਦਾ ਪਹਿਲਾ ਪ੍ਰੋਮੋ ਵੀਡੀਓ ਨੂੰ ਵਿਜੈ ਟੈਲੀਵਿਜ਼ਨ ਦੇ ਵੈਰੀਫਾਇਡ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ। ਇਸ ਵਾਰ ਵੀ ਕਮਲ ਹਾਸਨ ਹੀ ਸ਼ੋਅ ਦੇ ਹੋਸਟ ਹੋਣਗੇ।
ਵੀਡੀਓ ਵਿੱਚ ਕਮਲ ਹਾਸਨ ਨਜ਼ਰ ਆ ਰਹੇ ਹਨ ਜੋ ਕਿ ਚਸਮਾ ਉਤਾਰਦੇ ਹਨ ਅਤੇ ਉਨ੍ਹਾਂ ਦੀ ਚਮਕਦੀ ਹੋਈ ਅੱਖ ਨਜ਼ਰ ਆਉਂਦੀ ਹੈ। ਅੱਖ ਦੇ ਅੰਦਰ ਬਿਗ ਬਾਸ ਤਾਮਿਲ ਸੀਜ਼ਨ 3 ਦਾ ਲੋਗੋ ਦਿਖਾਇਆ ਗਿਆ ਹੈ।
ਇਸ ਦਾ ਪ੍ਰਸਾਰਣ ਜੂਨ ਤੋਂ ਹੋਵੇਗਾ, ਹਾਲਾਂਕਿ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਨਾਮ ਦਾ ਆਧਿਕਾਰਤ ਐਲਾਨ ਅਜੇ ਹੋਣਾ ਬਾਕੀ ਹੈ।