ਵਾਸ਼ਿੰਗਟਨ, 5 ਅਪਰੈਲ
ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਜਿਮ ਰਿਸ਼ ਨੇ ਭਾਰਤ ਤੇ ਆਸਟਰੇਲੀਆ ਦਰਮਿਆਨ ਵਪਾਰ ਸੌਦੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਬਾਇਡਨ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅਮਰੀਕਾ ਵੀ ਭਾਰਤ ਨਾਲ ਅਜਿਹਾ ਹੀ ਸੌਦਾ ਕਰੇ। ਇਸ ਨਾਲ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕਾ ਦੇ ਆਰਥਿਕ ਏਜੰਡੇ ਨੂੰ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਭਾਰਤ-ਆਸਟਰੇਲੀਆ ਨੇ 2 ਅਪਰੈਲ ਨੂੰ ਆਰਥਿਕ ਭਾਈਵਾਲੀ ਤੇ ਵਪਾਰ ਸਮਝੌਤਾ ਸਿਰੇ ਚੜ੍ਹਾਇਆ ਹੈ। ਜਿਮ ਸੈਨੇਟ ਦੀ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਦੇ ਮੈਂਬਰ ਹਨ। ਭਾਰਤ ਨਾਲ ਹੋਏ ਸਮਝੌਤੇ ਤਹਿਤ ਆਸਟਰੇਲੀਆ ਭਾਰਤ ਨੂੰ 96 ਪ੍ਰਤੀਸ਼ਤ ਬਰਾਮਦ ਉਤੇ ਜ਼ੀਰੋ ਡਿਊਟੀ ਪਹੁੰਚ ਦੇ ਰਿਹਾ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਸੀ ਕਿ ਭਾਰਤ ਤੇ ਅਮਰੀਕਾ ਸੌਦਾ ਕਰ ਸਕਦੇ ਹਨ। -ਪੀਟੀਆਈ