ਅਰਜੁਨ ਕਪੂਰ ਆਪਣੇ ਪੇਸ਼ੇਵਰ ਜੀਵਨ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਬਹੁਤ ਸੁੁਰਖ਼ੀਆਂ ਵਿੱਚ ਰਹਿੰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਅਰਜੁਨ ਅਤੇ ਮਲਾਇਕਾ ਅਰੋੜਾ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਤਾਂ ਅਰਜੁਨ ਕਪੂਰ ਨੇ ਹਾਲ ਹੀ ਵਿੱਚ ਇੱਕ ਬਿਆਨ ਵੀ ਦਿੱਤਾ ਹੈ।
ਦਰਅਸਲ, ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੰਟਰਵਿਊ ਦੌਰਾਨ ਅਰਜੁਨ ਨੇ ਵਿਆਹ ਨੂੰ ਲੈ ਕੇ ਕਿਹਾ ਕਿ ਮੇਰਾ ਜੀਵਨ ਬਚਪਨ ਤੋਂ ਹੀ ਇੱਕ ਰੋਲਰ ਕੋਸਟਰ ਦੀ ਤਰ੍ਹਾਂ ਰਿਹਾ ਹੈ। ਮੈਂ ਜ਼ਿਆਦਾ ਉੱਚੀ ਛਾਲ ਨਹੀਂ ਮਾਰਨਾ ਚਾਹੁੰਦਾ। ਮੈਂ ਇੱਕ ਵਾਰ ਵਿੱਚ ਇੱਕ ਹੀ ਸਟੈਪ ਲੈਣਾ ਚਾਹੁੰਦੇ ਹਾਂ। ਤੁਹਾਡੇ ਸਾਰੀਆਂ ਦੀਆਂ ਦੁਆਵਾਂ ਅਤੇ ਫਿਕਰਮੰਦ ਹੋਣ ਲਈ ਸ਼ੁਕਰੀਆ ਅਤੇ ਹਾਂ, ਮੈਂ ਜਦੋਂ ਵੀ ਵਿਆਹ ਕਰਾਂਗਾ ਤਾਂ ਜ਼ਰੂਰ ਦਸਾਂਗਾ। ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ।
ਵਿਆਹ ਦੇ ਪਲਾਨ ਨੂੰ ਲੈ ਕੇ ਅਰਜੁਨ ਸਿੰਘ ਨੇ ਕਿਹਾ ਅਜੇ ਵਿਆਹ ਦਾ ਕੋਈ ਪਲਾਨ ਨਹੀਂ ਹੈ। ਮੈਂ ਅਜੇ ਬਹੁਤ ਖੁਸ਼ ਹਾਂ ਜਿਸ ਤਰ੍ਹਾਂ ਨਾਲ ਮੀਡੀਆ ਅਤੇ ਪ੍ਰਸ਼ੰਸਕ ਮੇਰੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ ਨੂੰ ਲੈ ਕੇ ਕਾਫੀ ਆਸ਼ਾਵੰਦ ਰਹੇ ਹਨ। ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਇਸੇ ਕਾਰਨ ਮੈ ਸਾਰਿਆਂ ਨਾਲ ਕਾਫੀ ਖੁਲ੍ਹੇ ਤੌਰ ਉੱਤੇ ਜੁੜਿਆ ਹੋਇਆ ਹਾਂ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਚੀਜ਼ ਨੂੰ ਜਦੋਂ ਹੋਣਾ ਹੁੰਦਾ ਹੈ ਉਹ ਉਸ ਸਮੇਂ ਹੀ ਹੁੰਦਾ ਹੈ।