23.6 C
Patiāla
Monday, November 17, 2025

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਮਲਾਲ' ਦਾ ਟ੍ਰੇਲਰ ਰਿਲੀਜ਼

Must read


ਮੀਜਾਨ-ਸ਼ਰਮਿਨ ਦੀ ਦਿਲਚਸਪ ਪ੍ਰੇਮ ਕਹਾਣੀ 

ਬਾਲੀਵੁੱਡ ਫ਼ਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਮਲਾਲ’ ਦਾ ਟ੍ਰੇਲਰ  ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਅਤੇ ਸ਼ਰਮਿਨ ਸੇਗਲ ਬਾਲੀਵੁੱਡ ਵਿੱਚ ਡੈਬਿਉ ਕਰ ਰਹੇ ਹਨ।  ਫ਼ਿਲਮ ਦੇ ਇਸ ਤਿੰਨ-ਮਿੰਟ ਦੇ ਟ੍ਰੇਲਰ ਵਿਚ ਤੁਹਾਨੂੰ ਫ਼ਿਲਮ ਦੀ ਪੂਰੀ ਕਹਾਣੀ ਦੀ ਝਲਕ ਨਜ਼ਰ ਆਵੇਗੀ।

 

ਦੱਸਣਯੋਗ ਹੈ ਕਿ ਮਲਾਲ ਇਕ ਪ੍ਰੇਮ ਕਹਾਣੀ ਹੈ। ਪ੍ਰੇਮ ਕਹਾਣੀ ਵਿਚ ਜੋ ਮੋੜ ਆਉਂਦੇ ਹਨ ਉਹ ਸਾਰੇ ਇਸ ਟ੍ਰੇਲਰ ਵਿੱਚ ਦਿਖਾਈ ਦਿੰਦੇ ਹਨ। ਕਹਾਣੀ ਵਿਚ ਕੋਈ ਨਵਾਂਪਨ ਨਹੀਂ ਹੈ ਪਰ ਤੁਹਾਨੰ ਮੀਜਾਨ ਅਤੇ ਸ਼ਰਮਿਨ ਦੀ ਕੈਮਿਸਟਰੀ ਚੰਗੀ ਲੱਗ ਰਹੀ ਹੈ। 

 

ਡਾਇਲਾਗ ਚੰਗੇ ਹਨ ਅਤੇ ਸੰਗੀਤ ਵੀ ਦਿਲ ਨੂੰ ਛੂ ਰਿਹਾ ਹੈ। ਮੰਗੇਸ਼ ਹਦਵਾਲੇ ਫ਼ਿਲਮ ਦੇ ਡਾਇਰੈਕਟਰ ਹਨ। ਫ਼ਿਲਮ 28 ਜੂਨ ਨੂੰ ਰਿਲੀਜ਼ ਨੂੰ ਜਾਰੀ ਹੋ ਰਹੀ ਹੈ। 

 

ਇਸ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਨੇ ਸਾਲ 2008 ਵਿੱਚ ਰਣਬੀਰ ਕਪੂਰ ਅਤੇ ਸੋਨਮ ਕਪੂਰ ਨੂੰ ਲਾਂਚ ਕੀਤਾ ਸੀ। ਹਾਲਾਂਕਿ,  ਸਾਂਵਰੀਆ ਫਿ਼ਲਮ ਫ਼ਲਾਪ ਸਾਬਤ ਹੋਈ ਸੀ। ਫ਼ਿਲਮ ਸਾਂਵਰੀਆ ਤੋਂ ਬਾਅਦ 11 ਸਾਲ ਬਾਅਦ ਸੰਜੇ ਲੀਲਾ ਭੰਸਾਲੀ ਮਲਾਲ ਨੂੰ ਬਣਾ ਰਹੇ ਹਨ। ਮੀਜਾਨ ਅਤੇ ਸ਼ਰਮਿਨ ਦੀ ਪਹਿਲੀ ਫ਼ਿਲਮ ਮਲਾਲ ਇੱਕ ਲਵ ਸਟੋਰੀ ਹੈ।

 





News Source link

- Advertisement -

More articles

- Advertisement -

Latest article