27.6 C
Patiāla
Tuesday, July 23, 2024

ਪੈਟਰੋਲ-ਡੀਜ਼ਲ 40 ਪੈਸੇ ਹੋਰ ਮਹਿੰਗੇ

Must read

ਪੈਟਰੋਲ-ਡੀਜ਼ਲ 40 ਪੈਸੇ ਹੋਰ ਮਹਿੰਗੇ


ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 40-40 ਪੈਸੇ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਪਿਛਲੇ ਦੋ ਹਫ਼ਤਿਆਂ ਦੌਰਾਨ ਕੁੱਲ 8.40 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਦਿੱਲੀ ਵਿਚ ਪੈਟਰੋਲ ਹੁਣ 103.81 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 95.07 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਦੱਸਣਯੋਗ ਹੈ ਕਿ 22 ਮਾਰਚ ਤੋਂ ਤੇਲ ਕੀਮਤਾਂ ਵਿਚ ਇਹ 12ਵਾਂ ਵਾਧਾ ਹੈ। ਕਾਂਗਰਸ ਨੇ ਅੱਜ ਇਸ ਮੁੱਦੇ ਉਤੇ ਮੁੜ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ, ‘ਪ੍ਰਧਾਨ ਮੰਤਰੀ ਜਨ ਧਨ ਲੁੱਟ ਯੋਜਨਾ’ ਚੱਲ ਰਹੀ ਹੈ। ਉਨ੍ਹਾਂ ਇਕ ਗ੍ਰਾਫ਼ਿਕਸ ਟਵੀਟ ਕਰਦਿਆਂ 2014 ਵਿਚ ਤੇਲ ਟੈਂਕ ਪੂਰਾ ਭਰਾਉਣ ਦੀ ਕੀਮਤ ਦੀ ਤੁਲਨਾ ਵਰਤਮਾਨ ਨਾਲ ਕੀਤੀ। -ਪੀਟੀਆਈNews Source link

- Advertisement -

More articles

- Advertisement -

Latest article