14.1 C
Patiāla
Friday, December 9, 2022

‘ਪੀਪਲਜ਼ ਕਮਿਸ਼ਨਰ’ ਵਜੋਂ ਮਕਬੂਲ ਸਾਬਕਾ ਪੁਲੀਸ ਕਮਿਸ਼ਨਰ ਭਾਸਕਰ ਰਾਓ ‘ਆਪ’ ਵਿੱਚ ਸ਼ਾਮਲ : The Tribune India

Must read


ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ‘ਪੀਪਲਜ਼ ਕਮਿਸ਼ਨਰ’ ਵਜੋਂ ਜਾਣੇ ਜਾਂਦੇ ਬੰਗਲੁਰੂ ਦੇ ਸਾਬਕਾ ਪੁਲੀਸ ਕਮਿਸ਼ਨਰ ਭਾਸਕਰ ਰਾਓ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਸਕਰ ਰਾਓ ਨੂੰ ਪਟਕਾ ਤੇ ਟੋਪੀ ਦੇ ਕੇ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਵਾਂਗ ਹੈ। ਜਦੋਂ ਲੋਕ ਇਸ ਲਹਿਰ ਨਾਲ ਜੁੜ ਕੇ ਸਮਾਜ ਦੀ ਤਰੱਕੀ ਲਈ ਕੰਮ ਕਰਨਗੇ ਤਾਂ ਹੀ ਦੇਸ਼ ਤਰੱਕੀ ਕਰੇਗਾ। ਭਾਸਕਰ ਰਾਓ ਦੇ ਆਉਣ ਨਾਲ ਨਾ ਸਿਰਫ਼ ਕਰਨਾਟਕ ਸਗੋਂ ਦੇਸ਼ ਭਰ ’ਚ ਪਾਰਟੀ ਮਜ਼ਬੂਤ ਹੋਵੇਗੀ। ਇਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੁਣ ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਸਰਕਾਰਾਂ ਦਾ ਕੰਮ ਪੂਰੇ ਦੇਸ਼ ’ਚ ਨਜ਼ਰ ਆ ਰਿਹਾ ਹੈ।

News Source link

- Advertisement -

More articles

- Advertisement -

Latest article