10.8 C
Patiāla
Wednesday, February 21, 2024

ਪਾਕਿਸਤਾਨ ’ਚ 10-15 ਅਰਬ ਡਾਲਰ ਨਾਲ ਸਰਕਾਰ ਡੇਗ ਸਕਦਾ ਹੈ ਭਾਰਤ: ਇਮਰਾਨ ਖਾਨ

Must read


ਲਾਹੌਰ, 5 ਅਪਰੈਲ

ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਸਿਆਸੀ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਆਪਣੇ ਸਭ ਤੋਂ ਵਧੀਆ ਵਿਦੇਸ਼ੀ ਆਕਾਵਾਂ ਦੇ ਕਹਿਣ ’ਤੇ ਉਸ ਦੀ ਸਰਕਾਰ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਇੱਥੇ ਗਵਰਨਰ ਹਾਊਸ ਵਿੱਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਆਪਣੀ ਹੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ ਮੈਂਬਰਾਂ ਨੂੰ ਫਟਕਾਰ ਵੀ ਲਗਾਈ, ਜਿਨ੍ਹਾਂ ਕਥਿਤ ‘ਕਰੋੜਾਂ ਰੁਪਏ’ ਲੈਣ ਮਗਰੋਂ ਵਿਰੋਧੀ ਧਿਰ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ, ‘‘ਜੇਕਰ ਕੋਈ ਦੁਸ਼ਮਣ ਦੇਸ਼ 23 ਤੋਂ 40 ਲੋਕਾਂ (ਸੰਸਦ ਮੈਂਬਰਾਂ) ਨੂੰ ਦਸ ਤੋਂ 15 ਅਰਬ ਦੇ ਪਾਕਿਸਤਾਨੀ ਰੁਪਏ ਨਾਲ ਖਰੀਦਦਾ ਹੈ ਤਾਂ ਉਹ ਇੱਕ ਚੁਣੀ ਹੋਈ ਸਰਕਾਰ ਨੂੰ ਘਰ ਭੇਜ ਸਕਦਾ ਹੈ। ਜੇ ਭਾਰਤ ਅੱਜ ਪਾਕਿਸਤਾਨ ਵਿੱਚ ਸਰਕਾਰ ਡੇਗਣ ਦਾ ਫ਼ੈਸਲਾ ਕਰ ਲਵੇ ਤਾਂ ਉਹ ਸਿਰਫ਼ ਦਸ ਤੋਂ 15 ਅਰਬ ਡਾਲਰ ਨਾਲ ਅਜਿਹਾ ਕਰ ਸਕਦਾ ਹੈ।’’ ਇਮਰਾਨ ਨੇ ਪਾਰਟੀ ਦੇ ਉਨ੍ਹਾਂ ਲੋਕਾਂ ਨਾਲ ਵੀ ਨਾਰਾਜ਼ਗੀ ਜ਼ਾਹਿਰ ਕੀਤੀ, ਜਿਨ੍ਹਾਂ ਨੇ ਅਜਿਹੇ ਮੁਸ਼ਕਲ ਦੌਰ ਵਿੱਚ ਉਨ੍ਹਾਂ ਨੂੰ ਧੋਖਾ ਦਿੱਤਾ। ਇਮਰਾਨ ਨੇ ਉਨ੍ਹਾਂ ਨੂੰ ‘ਦੇਸ਼ਧ੍ਰੋਹੀ’ ਕਿਹਾ ਅਤੇ ਆਪਣੇ ਪਾਰਟੀ ਕਾਰਕੁਨਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ। -ਪੀਟੀਆਈ

News Source link

- Advertisement -

More articles

- Advertisement -

Latest article