25.3 C
Patiāla
Friday, April 18, 2025

ਨਿਸ਼ਾਨੇਬਾਜ਼ੀ: ਭਾਰਤ ਦੀ ਪੁਰਸ਼ ਟਰੈਪ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ

Must read


ਲੀਮਾ (ਪੇਰੂ), 4 ਅਪਰੈਲ

ਭਾਰਤ ਨੇ ਸ਼ਾਟਗੰਨ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਕਾਂਸੀ ਦੇ ਤਗ਼ਮੇ ਨਾਲ ਖਾਤਾ ਖੋਲ੍ਹਿਆ ਹੈ। ਭਾਰਤ ਦੇ ਕੇਨਾਨ ਚੇਨਾਈ, ਮਾਨਵਦਿੱਤਿਆ ਸਿੰਘ ਰਠੌੜ ਅਤੇ ਸ਼ਪਥ ਭਾਰਦਵਾਜ ਦੀ ਤਿੱਕੜੀ ਨੇ ਪੁਰਸ਼ ਟਰੈਪ ਟੀਮ ਮੁਕਾਬਲੇ ਵਿੱਚ ਬਰਾਜ਼ੀਲ ਨੂੰ ਹਰਾ ਕੇ ਦੇਸ਼ ਨੂੰ ਪਹਿਲਾ ਤਗ਼ਮਾ ਦਿਵਾਇਆ ਹੈ। ਕਾਂਸੀ ਦੇ ਤਗ਼ਮੇ ਵਾਲੇ ਮੈਚ ਵਿੱਚ ਦੋਵਾਂ ਟੀਮਾਂ ਪੰਜ ਸ਼ਾਟਾਂ ਦੀ ਸੀਰੀਜ਼ ਵਿੱਚ 5-5 ਦੀ ਬਰਾਬਰੀ ’ਤੇ ਸਨ, ਜਿਸ ਮਗਰੋਂ ਭਾਰਤ ਨੇ ਪਹਿਲੇ ਸ਼ੂਟ-ਆਫ ਸ਼ਾਟ ਵਿੱਚ ਤੀਜਾ ਸਥਾਨ ਹਾਸਲ ਕੀਤਾ ਪਰ ਬਰਾਜ਼ੀਲ ਦੀ ਟੀਮ ਇਸ ਤੋਂ ਖੁੰਝ ਗਈ। ਇਸ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਸੋਨ ਅਤੇ ਅਮਰੀਕਾ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। -ਏਜੰਸੀ





News Source link

- Advertisement -

More articles

- Advertisement -

Latest article