30.5 C
Patiāla
Tuesday, October 8, 2024

83 ਪੋਸਟਰ : ਮਦਨ ਲਾਲ ਦੇ ਕੈਰੇਕਟਰ 'ਚ ਹਾਰਡੀ ਸੰਧੂ ਦਾ ਫਸਟ ਲੁੱਕ ਆਇਆ ਸਾਹਮਣੇ

Must read


ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਕੀਰਤੀ ਆਜ਼ਾਦ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕੈਰੇਕਟਰ ਪੋਸਟਰ ਵੀ ਸਾਹਮਣੇ ਆ ਗਿਆ ਹੈ। ਮਦਨ ਲਾਲ ਦੇ ਕਿਰਦਾਰ ਨੂੰ ਐਕਟਰ-ਗਾਇਕ ਹਾਰਡੀ ਸੰਧੂ ਨਿਭਾਅ ਰਹੇ ਹਨ। ਹਾਰਡੀ ਦਾ ਮਦਨ ਲਾਲ ਦੇ ਰੂਪ ‘ਚ ਫਿਲਮ ਦਾ ਲੁੱਕ ਸਾਹਮਣੇ ਆਇਆ ਹੈ।
 

 

83 ਫਿਲਮ ‘ਚ ਹਾਰਡੀ ਦੇ ਲੁੱਕ ਨੂੰ 83 ਦੀ ਟੀਮ, ਰਣਵੀਰ ਸਿੰਘ, ਡਾਇਰੈਕਟਰ ਕਬੀਰ ਖਾਨ ਅਤੇ ਖੁਦ ਹਾਰਡੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਆਪਣੀ ਲੁੱਕ ਸ਼ੇਅਰ ਕਰਦੇ ਹੋਏ ਹਾਰਡੀ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਦੇ 10 ਸਾਲ ਕ੍ਰਿਕਟ ਖੇਡ ਕੇ ਬਿਤਾਏ ਹਨ। ਉਸ ਨੇ ਲਿਖਿਆ, “ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਮੈਂ ਪੰਜਾਬ ਲਈ ਫਸਟ ਕਲਾਸ ਕ੍ਰਿਕਟ ਅਤੇ ਭਾਰਤ ਲਈ ਅੰਡਰ-19 ਕ੍ਰਿਕਟ ਖੇਡਿਆ ਹੋਇਆ ਹੈ। ਮੈਂ ਆਪਣੀ ਜ਼ਿੰਦਗੀ ਦਾ 10 ਸਾਲ ਤੋਂ ਵੱਧ ਸਮਾਂ ਕ੍ਰਿਕਟ ਖੇਡਦਿਆਂ ਬਤੀਤ ਕੀਤਾ ਹੈ ਅਤੇ ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ।”
 

ਹਾਰਡੀ ਸੰਧੂ ਨੇ ਅੱਗੇ ਲਿਖਿਆ, “ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਸੀ ਅਤੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਪਹਿਨਣਾ ਚਾਹੁੰਦਾ ਸੀ, ਪਰ ਹਲਾਤਾਂ ਅਤੇ ਸੱਟਾਂ ਕਾਰਨ ਅਜਿਹਾ ਨਾ ਹੋ ਸਕਿਆ। ਹੁਣ ਜ਼ਿੰਦਾਗੀ ਨੇ ਮੇਰੇ ਨਾਲ ਖੇਡ ਖੇਡੀ ਅਤੇ ਜੋ ਮੈਂ ਅਸਲ ਜ਼ਿੰਦਗੀ ‘ਚ ਨਾ ਕਰ ਸਕਿਆ, ਹੁਣ ਉਹ ਮੈਂ ਵੱਡੇ ਪਰਦੇ ‘ਤੇ ਆਪਣੇ ਬਾਲੀਵੁੱਡ ਡੈਬਿਊ ‘ਚ ਕਰਨ ਜਾ ਰਿਹਾ ਹਾਂ। ਮੈਂ ਮਦਨ ਲਾਲ ਸਰ ਜਿਹੇ ਲੀਜੈਂਡ ਦੀ ਭੂਮਿਕਾ ਨਿਭਾਉਣ ਦੇ ਮੌਕੇ ਲਈ ਧੰਨਵਾਦੀ ਹਾਂ।”
 

 

ਜ਼ਿਕਰਯੋਗ ਹੈ ਕਿ ਫਿਲਮ 83 ‘ਚ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਲੁੱਕ ਕਾਫੀ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਰਣਵੀਰ ਸਿੰਘ ਤੋਂ ਇਲਾਵਾ ਇਸ ਫਿਲਮ ਦੇ 7 ਹੋਰ ਅਦਾਕਾਰ – ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ ਅਤੇ ਨਿਸ਼ਾਂਤ ਦਹੀਆ ਦੇ ਲੁਕਸ ਸਾਹਮਣੇ ਆ ਚੁੱਕੇ ਹਨ। ਹਰ ਲੁੱਕ ਦੇ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਫਿਲਮ ਲਈ ਹੋਰ ਵੱਧਦਾ ਜਾ ਰਿਹਾ ਹੈ।
 

ਫਿਲਮ 83 ਵਿੱਚ ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ ਅਤੇ ਸਾਹਿਲ ਖੱਟਰ ਹਨ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ ਅਤੇ ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।





News Source link

- Advertisement -

More articles

- Advertisement -

Latest article