ਹਰਿਆਣਾ ਦੀ ਕੁਈਨ ਡਾਂਸਰ ਤੇ ਗਾਇਕ ਸਪਨਾ ਚੌਧਰੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ‘ਰੰਗ ਬ੍ਰਾਊਨ ਨੀ’ ਨਾਂ ਦੇ ਇਸ ਨਵੇਂ ਗੀਤ ਨੂੰ ਸਪਨਾ ਚੌਧਰੀ ਅਤੇ ਪੰਜਾਬੀ ਗਾਇਕ ਕਪਤਾਨ ਲਾਡੀ ਨੇ ਮਿਲ ਕੇ ਗਾਇਆ ਹੈ।
ਇਸ ਗੀਤ ਚ ਸਪਨਾ ਦਾ ਜ਼ਬਰਦਸਤ ਡਾਂਸ ਅਤੇ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ। ਇਹ ਗੀਤ ਸੋਸ਼ਲ ਮੀਡੀਆ ’ਤੇ ਧੂੜਾਂ ਪੁੱਟ ਰਿਹਾ ਹੈ ਤੇ ਸਪਨਾ ਦੇ ਫ਼ੈਂਜ਼ ਨੂੰ ਉਨ੍ਹਾਂ ਦਾ ਇਹ ਗੀਤ ਬੇਹਦ ਪਸੰਦ ਆ ਰਿਹਾ ਹੈ।
ਸਪਨਾ ਚੌਧਰੀ ਨੇ ਆਪਣੇ ਨਵੇਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਖੁੱਦ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ ਹੈ, ‘ਰੰਗ ਬ੍ਰਾਊਨ ਨੀ’ ਗੀਤ ਚ ਸਪਨਾ ਚੌਧਰੀ ਬਲੈਕ ਅਤੇ ਗੋਲਡਨ ਡ੍ਰੈਸ ਚ ਕਾਫੀ ਸੋਹਣੀ ਲੱਗ ਰਹੀ ਹਨ।
ਦੱਸਣਯੋਗ ਹੈ ਕਿ ਹੁਣੇ ਜਿਹੇ ਸਪਨਾ ਚੌਧਰੀ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਐਤਵਾਰ ਨੂੰ ਭਾਜਪਾ ਦੇ ਇਕ ਸਮਾਗਮ ਚ ਸਪਨਾ ਚੌਧਰੀ ਨੇ ਮੈਂਬਰਸ਼ਿਪ ਲਈ। ਇਸੇ ਸਾਲ ਹਰਿਆਣਾ ਅਤੇ ਮਹਾਰਾਸ਼ਟਰ ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
.