24.3 C
Patiāla
Wednesday, April 24, 2024

ਯੂਕਰੇਨ ਜੰਗ: ਜ਼ੇਲੈਸਕੀ ਵੱਲੋਂ ਰੂਸੀ ਹਮਲਾ ‘ਨਸਲਕੁਸ਼ੀ’ ਕਰਾਰ

Must read


ਕੀਵ, 3 ਅਪਰੈਲ

ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅਮਰੀਕੀ ਟੈਲੀਵਿਜ਼ਨ ’ਤੇ ਇੰਟਰਵਿਊ ਵਿੱਚ ਕਿਹਾ ਕਿ ਯੂਕਰੇਨ ਵਿੱਚ ਰੂਸੀ ਹਮਲੇ ‘ਨਸਲਕੁਸ਼ੀ’ ਵਾਂਗ ਹਨ। ਜ਼ੇਲੈਂਸਕੀ ਨੇ ਐਤਵਾਰ ਨੂੰ ਸੀਬੀਐੱਸ ਦੇ ‘ਫੇਸ ਦਿ ਨੇਸ਼ਨ’ ਵਿੱਚ ਦੱਸਿਆ ਕਿ ਯੂਕਰੇਨ ਵਿੱਚ 100 ਤੋਂ ਵੱਧ ‘ਕੌਮੀਅਤਾਂ’ (ਮੁਲਕਾਂ ਦੇ ਲੋਕ) ਹਨ ਅਤੇ ‘‘ਇਹ ਇਨ੍ਹਾਂ ਸਾਰੀਆਂ ਕੌਮਾਂ ਦੀ ਤਬਾਹੀ ਅਤੇ ਬਰਬਾਦੀ ‘ਬਾਰੇ ਹੈ। ਅਸੀਂ ਯੂਕਰੇਨ ਦੇ ਨਾਗਰਿਕ ਹਾਂ ਅਤੇ ਅਸੀਂ ਸਾਰੇ ਰੂਸੀ ਸੰਘ ਦੀ ਨੀਤੀ ਦੇ ਅਧੀਨ ਨਹੀਂ ਹੋਣਾ ਚਾਹੁੰਦੇ।’’ ਸੀਬੀਐੱਸ ਵੱਲੋਂ ਪ੍ਰਸਾਰਿਤ ਹੋਣ ਤੋਂ ਪਹਿਲਾਂ ਜਾਰੀ ਇੰਟਰਵਿਊ ਦੇ ਇੱਕ ਹਿੱਸੇ ਵਿੱਚ ਉਨ੍ਹਾਂ ਕਿਹਾ ਹੈ, ‘‘ਇਹ ਕਾਰਨ ਹੈ ਕਿ ਸਾਨੂੰ ਤਬਾਹ ਅਤੇ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਇਹ 21ਵੀਂ ਦੇ ਯੂਰੋਪ ਵਿੱਚ ਹੋ ਰਿਹਾ ਹੈ। ਇਹ ਪੂਰੇ ਮੁਲਕ ’ਤੇ ਤਸ਼ੱਦਦ ਹੈ।’’ -ੲੇਪੀ





News Source link

- Advertisement -

More articles

- Advertisement -

Latest article