19.5 C
Patiāla
Saturday, December 10, 2022

ਪੰਜਾਬ ਕਿੰਗਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ 54 ਦੌੜਾਂ ਨਾਲ ਹਰਾਇਆ : The Tribune India

Must read


ਮੁੰਬਈ, 3 ਅਪਰੈਲ

ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇੱਕ ਲੀਗ ਮੁਕਾਬਲੇ ਵਿੱਚ ਚੇਨੱਈ ਸੁਪਰਕਿੰਗਜ਼ ਨੂੰ 54 ਦੌੜਾਂ ਨਾਲ ਹਰਾ ਦਿੱਤਾ ਹੈ। ਇੱਥੇ ਐਤਵਾਰ ਨੂੰ ਬਰਾਬੌਰਨ ਸਟੇਡੀਅਮ ਵਿੱਚ ਖੇਡੇ ਗੲੇ ਮੈਚ ਵਿੱਚ ਪੰਜਾਬ ਕਿੰਗਜ਼ ਵੱਲੋਂ ਜਿੱਤ ਲਈ ਮਿਲੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨੱਈ ਸੁਪਰਕਿੰਗਜ਼ ਦੀ ਟੀਮ 18 ਓਵਰਾਂ ਵਿੱਚ ਸਿਰਫ਼ 126 ਦੌੜਾਂ ਹੀ ਬਣਾ ਸਕੀ। ਚੇਨੱਈ ਵੱਲੋਂ ਸ਼ਿਵਮ ਦੂਬੇ ਨੇ ਸਭ ਤੋਂ ਵੱਧ 57 ਦੌੜਾਂ ਜਦਕਿ ਐੱਮ.ਐੈੱਸ. ਧੋਨੀ ਨੇ 23 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਰਾਹੁਲ ਚਹਾਰ ਨੇ 3, ਜਦਕਿ ਲਿਆਮ ਲਿਵਿੰਗਸਟੋਨ ਤੇ ਵੈਭਵ ਅਰੋੜਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਕੈਗਿਸੋ ਰਾਬਾਡਾ, ਓਡੀਨ ਸਮਿਥ ਤੇ ਅਰਸ਼ਦੀਪ ਸਿੰਘ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਪਹਿਲਾਂ ਖੇਡਦਿਆਂ ਪੰਜਾਬ ਕਿੰਗਜ਼ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ ਲਿਆਮ ਲਿਵਿੰਗਸਟੋਨ ਦੀਆਂ 60, ਸ਼ਿਖਰ ਧਵਨ ਦੀਆਂ 33 ਦੌੜਾਂ ਅਤੇ ਜਿਤੇਸ਼ ਸ਼ਰਮਾ ਦੀਆਂ 26 ਦੌੜਾਂ ਸਦਕਾ 180/8 ਦੌੜਾਂ ਬਣਾਈਆਂ ਸਨ। -ਏਜੰਸੀ

ਚੇਨੱਈ ਸੁਪਰਕਿੰਗਜ਼ ਦਾ ਬੱਲੇਬਾਜ਼ ਸ਼ਿਵਮ ਦੂਬੇ ਸ਼ਾਟ ਖੇਡਦਾ ਹੋਇਆ। -ਫੋਟੋ: ਪੀਟੀਆਈ





News Source link

- Advertisement -

More articles

- Advertisement -

Latest article