38.6 C
Patiāla
Monday, June 24, 2024

ਪਿਛਲੇ ਮਹੀਨੇ ਰਿਕਾਰਡ ਜੀਐੱਸਟੀ ਵਸੂਲੀ

Must read


ਨਵੀਂ ਦਿੱਲੀ, 1 ਅਪਰੈਲ

ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਮਾਰਚ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 1.42 ਲੱਖ ਕਰੋੜ ਰੁਪਏ ਤੋਂ ਵੱਧ ਜੀਐੱਸਟੀ ਮਾਲੀਆ ਇਕੱਠਾ ਹੋਇਆ ਹੈ। ਮੰਤਰਾਲੇ ਨੇ ਦੱਸਿਆ ਕਿ ਮਾਰਚ 2022 ਵਿੱਚ ਕੁੱਲ ਜੀਐੱਸਟੀ ਮਾਲੀਆ 1,42,095 ਕਰੋੜ ਰੁਪਏ ਰਿਹਾ ਜਿਸ ‘ਚੋਂ 25,830 ਕਰੋੜ ਰੁਪਏ ਸੀਜੀਐੱਸਟੀ, 32,378 ਕਰੋੜ ਰੁਪਏ ਐੱਸਜੀਐੱਸਟੀ, 74,470 ਕਰੋੜ ਰੁਪਏ ਆਈਜੀਐੱਸਟੀ (ਵਸਤਾਂ ਦੀ ਦਰਾਮਦ ਰਾਹੀਂ ਇਕੱਠੇ ਹੋਏ 39,131 ਕਰੋੜ ਰੁਪਏ ਸਮੇਤ) ਅਤੇ 9,417 ਕਰੋੜ ਰੁਪਏ ਸੈੱਸ (ਵਸਤਾਂ ਦੀ ਦਰਾਮਦ ਰਾਹੀਂ ਇਕੱਠੇ ਹੋਏ 981 ਕਰੋੜ ਰੁਪਏ ਸਮੇਤ) ਰਾਹੀਂ ਇਕੱਠੇ ਹੋਏ ਹਨ। ਮਾਰਚ 2022 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਜੀਐੱਸਟੀ ਮਾਲੀਆ ਇਕੱਠਾ ਹੋਇਆ ਹੈ ਜਦਕਿ ਜਨਵਰੀ ਮਹੀਨੇ 1,40,986 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ। ਇਸ ਮਾਰਚ ਵਿੱਚ ਜੀਐੱਸਟੀ ਰਾਹੀਂ ਇਕੱਠਾ ਹੋਇਆ ਮਾਲੀਆ ਪਿਛਲੇ ਸਾਲ ਮਾਰਚ ਮਹੀਨੇ ਨਾਲੋਂ 15 ਫੀਸਦ ਵੱਧ ਹੈ। -ਪੀਟੀਆਈ



News Source link

- Advertisement -

More articles

- Advertisement -

Latest article