ਮੁੰਬਈ: ਨਵੇਂ ਮਾਲੀ ਵਰ੍ਹੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ਾਨਦਾਰ ਰਹੀ। ਆਲਮੀ ਬਾਜ਼ਾਰਾਂ ’ਚ ਹਾਂ-ਪੱਖੀ ਰੁਝਾਨ ਦਰਮਿਆਨ ਖ਼ਰੀਦਦਾਰੀ ਨਾਲ ਬੀਐੱਸਈ ਸੈਂਸੈਕਸ 708 ਅੰਕ ਤੋਂ ਜ਼ਿਆਦਾ ਉਛਲ ਕੇ 59 ਹਜ਼ਾਰ ਦੇ ਪੱਧਰ ਨੂੰ ਮੁੜ ਛੂਹ ਗਿਆ ਅਤੇ ਇਹ 59,276.69 ਅੰਕਾਂ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 205.70 ਅੰਕ ਯਾਨੀ 1.18 ਫ਼ੀਸਦ ਚੜ੍ਹ ਕੇ 17,670.45 ਅੰਕਾਂ ’ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ ਐੱਨਟੀਪੀਸੀ ਦਾ ਸ਼ੇਅਰ ਸਭ ਤੋਂ ਜ਼ਿਆਦਾ 5.93 ਫ਼ੀਸਦ ਚੜ੍ਹਿਆ। -ਪੀਟੀਆਈ