ਪੱਤਰ ਪ੍ਰੇਰਕ
ਬਸੀ ਪਠਾਣਾਂ, 1 ਅਪਰੈਲ
ਥਾਣਾ ਬਸੀ ਪਠਾਣਾਂ ਦੀ ਪੁਲੀਸ ਵੱਲੋਂ ਵਿਧਵਾ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਸਾਜਨ ਮੁਹੰਮਦ ਬਿੱਟੂ, ਦਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਵਾਸੀਆਨ ਬਸੀ ਪਠਾਣਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਕੁਰਸੇਦ ਬੇਗਮ ਵਾਸੀ ਦਾਊਂ (ਮੁਹਾਲੀ) ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਸਾਜਨ ਮੁਹੰਮਦ ਉਰਫ ਬਿੱਟੂ ਨੇ ਦਵਿੰਦਰ ਸਿੰਘ ਅਤੇ ਅਮਰਜੀਤ ਕੌਰ ਨਾਲ ਬਸੀ ਪਠਾਣਾਂ ਦੇ ਮੁਹੱਲਾ ਧੋਬੀਆਂ ਵਿੱਚ ਇੱਕ ਮਕਾਨ ਦਾ ਸੌਦਾ ਕਰਵਾ ਦਿੱਤਾ ਅਤੇ ਉਕਤ ਵਿਅਕਤੀਆਂ ਨੇ ਉਸ ਕੋਲੋਂ ਸੌਦੇ ਮੁਤਾਬਕ ਬਣਦੀ ਰਕਮ ਦੇ 3.40 ਲੱਖ ਰੁਪਏ ਹਾਸਲ ਕਰ ਲਏ ਪਰ ਰਜਿਸਟਰੀ ਉਸ ਦੇ ਨਾਂ ਕਰਵਾਉਣ ਦੀ ਬਜਾਏ ਕਿਸੇ ਹੋਰ ਦੇ ਨਾਂ ਕਰਵਾ ਦਿੱਤੀ।