ਨਵੀਂ ਦਿੱਲੀ, 2 ਅਪਰੈਲ
ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। 12 ਦਿਨਾਂ ਵਿੱਚ ਇਹ 10ਵਾਂ ਵਾਧਾ ਹੈ। ਇਸ ਸਮੇਂ ਦੌਰਾਨ ਕੁੱਲ ਵਾਧਾ 7.2 ਰੁਪਏ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 102.61 ਰੁਪਏ ਪ੍ਰਤੀ ਲਿਟਰ ਹੋਵੇਗੀ, ਜੋ ਪਹਿਲਾਂ 101.81 ਰੁਪਏ ਸੀ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ 93.07 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 93.87 ਰੁਪਏ ਹੋ ਗਈਆਂ ਹਨ।