11.2 C
Patiāla
Tuesday, December 10, 2024

ਦੂਰਦਰਸ਼ਨ 'ਤੇ ਵਿਖਾਇਆ ਜਾਵੇਗਾ ਬੱਚਿਆਂ ਦਾ ਪਸੰਦੀਦਾ ਸ਼ੋਅ 'ਛੋਟਾ ਭੀਮ'

Must read


ਦੇਸ਼ ‘ਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ। ਇਸ ਦੌਰਾਨ ਦਰਸ਼ਕਾਂ ਦੀ ਮੰਗ ‘ਤੇ ਦੂਰਦਰਸ਼ਨ ‘ਤੇ 90 ਦੇ ਦਹਾਕੇ ਦੇ ਪੁਰਾਣੇ ਟੀਵੀ ਸੀਰੀਅਲ ਦੁਬਾਰਾ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਨ੍ਹਾਂ ‘ਚ ਵਿਸ਼ੇਸ਼ ਤੌਰ ‘ਤੇ ‘ਰਾਮਾਇਣ’ ਅਤੇ ‘ਮਹਾਂਭਾਰਤ’ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਾਲ 2008 ਵਿੱਚ ਪਹਿਲੀ ਵਾਰ ਪ੍ਰਸਾਰਿਤ ਹੋਣ ਵਾਲਾ ਕਾਰਟੂਨ ‘ਛੋਟਾ ਭੀਮ’ ਵੀ ਦੂਰਦਰਸ਼ਨ ‘ਤੇ ਵਿਖਾਇਆ ਜਾਵੇਗਾ। ਇਹ ਜਾਣਕਾਰੀ ਡੀਡੀ ਨੈਸ਼ਨਲ ਦੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਦਿੱਤੀ ਗਈ।
 

‘ਛੋਟਾ ਭੀਮ’ ਬੱਚਿਆਂ ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਵਾਰਨਰ ਮੀਡੀਆ ਦੀ ਮਲਕੀਅਤ ਵਾਲੇ ਬੱਚਿਆਂ ਦੇ ਟੀਵੀ ਚੈਨਲ POGO ਦੇ ਨਾਲ ਭਾਈਵਾਲੀ ‘ਚ ਦੂਰਦਰਸ਼ਨ ‘ਤੇ ‘ਛੋਟਾ ਭੀਮ’ ਪ੍ਰਸਾਰਿਤ ਕੀਤਾ ਜਾਵੇਗਾ। ਡੀਡੀ ਨੈਸ਼ਨਲ ‘ਤੇ ‘ਛੋਟਾ ਭੀਮ’ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ ਅਤੇ ਇਸ ਦਾ ਸਮਾਂ ਰੋਜ਼ਾਨਾ ਦੁਪਹਿਰ 2 ਵਜੇ ਹੋਵੇਗਾ। ਛੋਟਾ ਭੀਮ ਦਾ ਪ੍ਰਸਾਰਣ ਲੌਕਡਾਊਨ ਖਤਮ ਹੋਣ ਤਕ (3 ਮਈ) ਕੀਤਾ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ।
 

 

ਲੌਕਡਾਊਨ ਦੌਰਾਨ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ 90 ਦੇ ਦਹਾਕੇ ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਟੀਵੀ ਸੀਰੀਅਲਾਂ ‘ਚ ‘ਮਹਾਭਾਰਤ’ ਅਤੇ ‘ਰਾਮਾਇਣ’ ਸ਼ਾਮਿਲ ਰਹੇ ਹਨ। ਇਸ ਦੇ ਨਾਲ ਹੀ ਮੁਕੇਸ਼ ਖੰਨਾ ਅਭਿਨੀਤ ‘ਸ਼ਕਤੀਮਾਨ’ ਵੀ ਬੱਚਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀਮਾਨ-ਸ੍ਰੀਮਤੀ, ਚਾਣਕਿਆ, ਸ਼ਾਹਰੁਖ ਖਾਨ ਦਾ ‘ਸਰਕਸ’, ਬਿਓਮਕੇਸ਼ ਬਖਸ਼ੀ, ਹਮ ਹੈ ਨਾ ਸ਼ੋਅ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਦਰਸ਼ਕ ‘ਚੰਦਰਕਾਂਤਾ’ ਨੂੰ ਵੀ ਦੂਰਦਰਸ਼ਨ ‘ਤੇ ਦੁਬਾਰਾ ਵਿਖਾਏ ਜਾਣ ਦੀ ਮੰਗ ਕਰ ਰਹੇ ਹਨ।
 

ਲੌਕਡਾਊਨ ਦੌਰਾਨ ਇਨ੍ਹਾਂ ਸ਼ੋਅ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਭਾਰੀ ਕ੍ਰੇਜ਼ ਵਿਖਾਈ ਦੇ ਰਿਹਾ ਹੈ। ਇਨ੍ਹਾਂ ਪੁਰਾਣੇ ਸੀਰੀਅਲਾਂ ਕਾਰਨ ਡੀਡੀ ਨੈਸ਼ਨਲ ਨੇ ਟੀਵੀ ਰੇਟਿੰਗਾਂ ਦੀ ਦੁਨੀਆ ਵਿੱਚ ਇਤਿਹਾਸ ਰੱਚ ਦਿੱਤਾ ਹੈ। ਸਾਰੇ ਚੈਨਲਾਂ ਨੂੰ ਪਛਾਣ ਕੇ 13ਵੇਂ ਹਫ਼ਤੇ ‘ਚ ਡੀਡੀ ਨੈਸ਼ਨਲ ਚੈਨਲ ਨੰਬਰ-1 ਬਣ ਗਿਆ ਹੈ। ਡੀਡੀ ਨੈਸ਼ਨਲ ਨੂੰ 28 ਮਾਰਚ ਤੋਂ 3 ਅਪ੍ਰੈਲ ਦੀ ਮਿਆਦ ਵਿੱਚ 1.5 ਮਿਲੀਅਨ ਤੋਂ ਵੱਧ ਇੰਪ੍ਰੈਸ਼ਨਸ ਮਿਲੇ ਹਨ। ਡੀਡੀ ਨੈਸ਼ਨਲ ਨੇ ਸਾਰੇ ਸ਼ੈਲੀਆਂ ਦੇ ਚੈਨਲਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਟਾਪ-10 ‘ਚ ਦੂਜੇ ਚੈਨਲਾਂ ਦੀ ਗੱਲ ਕਰੀਏ ਤਾਂ ਸਨ ਟੀਵੀ 1.3 ਮਿਲੀਅਨ ਤੋਂ ਵੱਧ ਇੰਪ੍ਰੈਸ਼ਨਸ ਨਾਲ ਦੂਜੇ ਨੰਬਰ ‘ਤੇ ਹੈ, ਜਦਕਿ ਤੀਜਾ ਨੰਬਰ ਦੰਗਲ (1.1 ਮਿਲੀਅਨ) ਚੈਨਲ ਰਿਹਾ ਹੈ।





News Source link

- Advertisement -

More articles

- Advertisement -

Latest article