11.9 C
Patiāla
Sunday, December 10, 2023

ਆਈਸੀਸੀ ਦੀ ਸਾਬਕਾ ਵਕੀਲ ਵੱਲੋਂ ਪੂਤਿਨ ‘ਜੰਗੀ ਅਪਰਾਧੀ’ ਕਰਾਰ

Must read


ਜਨੇਵਾ, 2 ਅਪਰੈਲ

ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਦੀ ਸਾਬਕਾ ਮੁੱਖ ਵਕੀਲ ਨੇ ਰੂਸ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਕੌਮਾਂਤਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਵਕੀਲ ਕਾਰਲਾ ਡੇਲ ਪੌਂਟੇ ਨੇ ਸਵਿਸ ਅਖ਼ਬਾਰ ‘ਲੇ ਟੈਮਪਸ’ ਨੂੰ ਦਿੱਤੀ ਇੱਕ ਇੰਟਰਵਿਊ, ਜਿਹੜੀ ਸ਼ਨਿਚਰਾਵਰ ਨੂੰ ਪ੍ਰਕਾਸ਼ਿਤ ਹੋਈ, ਵਿੱਚ ਆਖਿਆ, ‘‘ਪੂਤਿਨ ਇੱਕ ਜੰਗੀ ਅਪਰਾਧੀ ਹੈ’’। ਉਸ ਨੇ ਕਿਹਾ ਕਿ ਯੂਕਰੇਨ ਵਿੱਚ ਸਪੱਸ਼ਟ ਤੌਰ ’ਤੇ ਜੰਗੀ ਅਪਰਾਧ ਹੋ ਰਹੇ ਹਨ। ਉਸ ਮੁਤਾਬਕ ਉਹ ਖਾਸ ਤੌਰ ’ਤੇ ਸਮੂਹਿਕ ਕਬਰਾਂ ਦੀ ਵਰਤੋਂ ਤੋਂ ਹੈਰਾਨ ਹੈ, ਜੋ ਸਾਬਕਾ ਯੂਗੋਸਲਾਵੀਆ ਵਿੱਚ ਸਭ ਤੋਂ ਭੈੜੇ ਯੁੱਧਾਂ ਦੀ ਯਾਦ ਦਿਵਾਉਂਦੀਆਂ ਹਨ। ਕਾਰਲਾ ਨੇ ‘ਬਲਿਕ’ ਅਖ਼ਬਾਰ ਨੂੰ ਕਿਹਾ, ‘‘ਮੈਨੂੰ ਉਮੀਦ ਸੀ ਕਿ ਮੈਂ ਸਮੂਹਿਕ ਕਬਰਾਂ ਦੁਬਾਰਾ ਕਦੇ ਨਹੀਂ ਦੇਖਾਂਗੀ। ਇਹ ਮਰੇ ਹੋਏ ਲੋਕਾਂ ਦੇ ਅਜ਼ੀਜ਼ ਹਨ ਜੋ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਦਾ ਕੀ ਬਣਿਆ ਹੈ। ਇਹ ਸਵੀਕਾਰਨਯੋਗ ਨਹੀਂ ਹੈ।” ਉਸ ਨੇ ਯੂਕਰੇਨ ਵਿੱਚ ਹੋਰ ਯੁੱਧ ਅਪਰਾਧਾਂ ਵਿੱਚ ਨਾਗਰਿਕਾਂ ਤੇ ਹਮਲੇ, ਨਾਗਰਿਕ ਇਮਾਰਤਾਂ ਅਤੇ ਇੱਥੋਂ ਤੱਕ ਕਿ ਪੂਰੇ ਕਸਬਿਆਂ ਦੀ ਤਬਾਹੀ ਸ਼ਾਮਲ ਹੈ। ਏਪੀ 

News Source link

- Advertisement -

More articles

- Advertisement -

Latest article