ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਮਸ਼ੂਹਰ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਸੜਕ ਹਾਦਸੇ ‘ਚ ਵਾਲ-ਵਾਲ ਬੱਚ ਗਏ। ਨੈਸ਼ਨਲ ਹਾਈਵੇਅ ਰਾਜਪੁਰਾ-ਸਰਹਿੰਦ ਬਾਈਪਾਸ ਨੇੜੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਬਾਦਸ਼ਾਹ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਐਤਵਾਰ ਨੂੰ ਹੋਇਆ। ਜਦੋਂ ਹਾਦਸਾ ਵਾਪਰਿਆ ਉਦੋਂ ਸੰਘਣੀ ਧੁੰਦ ਛਾਈ ਹੋਈ ਸੀ। ਇਸ ਦੌਰਾਨ ਲਗਭਗ 36 ਗੱਡੀਆਂ ਆਪਸ ‘ਚ ਭਿੜ ਗਈਆਂ। ਸਹਰਿੰਦ ਬਾਈਪਾਸ ਨੇੜੇ ਲਾਈਟਾਂ ਅਤੇ ਕੋਈ ਸਾਈਨ ਬੋਰਡ ਨਾ ਹੋਣ ਕਾਰਨ ਪੁਲ ਦੇ ਸਲੈਬ ‘ਤੇ ਬਾਦਸ਼ਾਹ ਦੀ ਗੱਡੀ ਚੜ੍ਹ ਗਈ ਅਤੇ ਹਾਦਸਾਗ੍ਰਸਤ ਹੋ ਗਈ।
ਰਿਪੋਰਟਾਂ ਅਨੁਸਾਰ ਰਾਜਪੁਰਾ-ਸਰਹਿੰਦ ਬਾਈਪਾਸ ‘ਤੇ ਪੁੱਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਹ ਹਾਦਸਾ ਉਸਾਰੀ ਕਾਰਜ ਲਈ ਬਾਈਪਾਸ ਨੇੜੇ ਸੀਮਿੰਟ ਅਤੇ ਸੜਕ ਦੇ ਨਿਰਮਾਣ ਕਾਰਜਾਂ ਵਿਚ ਵਰਤੇ ਜਾਣ ਵਾਲੀਆਂ ਕੁਝ ਸਲੈਬਾਂ ਕਾਰਨ ਹੋਇਆ। ਰਿਪੋਰਟ ਅਨੁਸਾਰ ਹਾਦਸੇ ਵਾਲੀ ਥਾਂ ‘ਤੇ ਹਨ੍ਹੇਰਾ ਅਤੇ ਕੋਈ ਵੀ ਸਾਈਨ ਬੋਰਡ ਨਾ ਹੋਣ ਕਾਰਨ ਡਰਾਈਵਰ ਨੂੰ ਸੰਘੇ ਕੋਹਰੇ ‘ਚ ਕੁੱਝ ਸਾਫ ਨਜ਼ਰ ਨਹੀਂ ਆਇਆ ਅਤੇ ਅਣਜਾਣੇ ‘ਚ ਕਾਰ ਸਲੈਬ ਉੱਤੇ ਚੜ੍ਹ ਗਈ। ਹਾਦਸੇ ਮਗਰੋਂ ਕਾਰ ਦਾ ਬੋਨਟ ਖੁੱਲ੍ਹ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਲਾਂਕਿ ਕਾਰ ‘ਚ ਏਅਰ ਬੈਗ ਹੋਣ ਕਾਰਨ ਬਾਦਸ਼ਾਹ ਨੂੰ ਕੋਈ ਨੁਕਸਾਨ ਨਾ ਹੋਇਆ। ਉਸ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਹ ਕਾਰ ਨੂੰ ਉੱਥੇ ਸਰਹਿੰਦ ਬਾਈਪਾਸ ‘ਤੇ ਛੱਡ ਕੇ ਦੂਜੀ ਕਾਰ ਤੋਂ ਸ਼ੂਟਿੰਗ ਲਈ ਰਵਾਨਾ ਹੋ ਗਏ।