30.1 C
Patiāla
Saturday, September 7, 2024

ਰਾਮਾਇਣ ਤੋਂ ਬਾਅਦ ਦੂਰਦਰਸ਼ਨ 'ਤੇ ਭਲਕ ਤੋਂ ਪ੍ਰਸਾਰਿਤ ਹੋਵੇਗਾ 'ਸ੍ਰੀ ਕ੍ਰਿਸ਼ਨਾ'

Must read


ਲੌਕਡਾਊਨ ਦੌਰਾਨ ਘਰਾਂ ‘ਚ ਸਮਾਂ ਬਤੀਤ ਕਰਨ ਰਹੀ ਦੇਸ਼ ਦੀ ਜਨਤਾ ਹੁਣ ਇੱਕ ਹੋਰ ਪ੍ਰਸਿੱਧ ਧਾਰਮਿਕ ਸੀਰੀਅਲ ਵੇਖ ਸਕੇਗੀ। ਦੂਰਦਰਸ਼ਨ ਨੈਸ਼ਨਲ ਚੈਨਲ ‘ਤੇ 3 ਮਈ ਤੋਂ ਸ੍ਰੀ ਕ੍ਰਿਸ਼ਨਾ ਦਾ ਪ੍ਰਸਾਰਣ ਸ਼ੁਰੂ ਹੋਵੇਗਾ। ਸ੍ਰੀ ਕ੍ਰਿਸ਼ਨ ਦੀ ਮਹਿਮਾ ‘ਤੇ ਅਧਾਰਤ ਇਹ ਸੀਰੀਅਲ ਰੋਜ਼ਾਨਾ ਰਾਤ 9 ਵਜੇ ਤੋਂ ਪ੍ਰਸਾਰਿਤ ਹੋਵੇਗਾ। ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦਿੱਤੀ ਹੈ।
 

 

ਉਨ੍ਹਾਂ ਨੇ ਸਨਿੱਚਰਵਾਰ ਨੂੰ ਟਵੀਟ ਕੀਤਾ ਅਤੇ ਕਿਹਾ, “ਭਲਕੇ ਐਤਵਾਰ, 3 ਮਈ ਨੂੰ ਰੋਜ਼ਾਨਾ ਰਾਤ 9 ਵਜੇ ਤੋਂ ਵੇਖੋ। ਭਗਵਾਨ ਕ੍ਰਿਸ਼ਨ ਦੀ ਮਹਿਮਾ ਕਥਾ ਸ੍ਰੀ ਕ੍ਰਿਸ਼ਨਾ, ਸਿਰਫ਼ ਡੀਡੀ ਨੈਸ਼ਨਲ ਚੈਨਲ ‘ਤੇ।” ਦਰਅਸਲ, ਰਾਮਾਇਣ ਅਤੇ ਉੱਤਰ ਰਾਮਾਇਣ ਦੇ ਪ੍ਰਸਾਰਨ ਤੋਂ ਬਾਅਦ ਦੂਰਦਰਸ਼ਨ ਨੇ ਹੁਣ ਸ੍ਰੀ ਕ੍ਰਿਸ਼ਨਾ ਸੀਰੀਅਲ ਵੀ ਵਿਖਾਉਣ ਦਾ ਫ਼ੈਸਲਾ ਕੀਤਾ ਹੈ।
 

ਖਾਸ ਗੱਲ ਇਹ ਹੈ ਕਿ ਇਸ ਮਸ਼ਹੂਰ ਸੀਰੀਅਲ ਨੂੰ ਰਾਮਾਇਣ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਰਾਮਾਨੰਦ ਸਾਗਰ ਨੇ ਪ੍ਰੋਡਿਊਸ ਕੀਤਾ ਸੀ। ਰਾਮਾਨੰਦ ਸਾਗਰ ਦੇ ਟੀਵੀ ਸੀਰੀਅਲ ਸ੍ਰੀ ਕ੍ਰਿਸ਼ਨਾ ‘ਚ ਸਰਵਦਮਨ ਡੀ ਬੈਨਰਜੀ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ‘ਚ ਆਪਣੀ ਪਛਾਣ ਬਣਾਈ ਸੀ।





News Source link

- Advertisement -

More articles

- Advertisement -

Latest article