35.3 C
Patiāla
Sunday, May 28, 2023

ਮਿਆਮੀ ਓਪਨ: ਬੋਪੰਨਾ ਤੇ ਸਾਨੀਆ ਦੀ ਹਾਰ; ਭਾਰਤੀ ਚੁਣੌਤੀ ਖ਼ਤਮ

Must read


ਮਿਆਮੀ, 30 ਮਾਰਚ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਇੱਥੇ ਮਿਆਮੀ ਓਪਨ ਦੇ ਕੁਆਰਟਰਜ਼ ਵਿੱਚ ਆਪੋ-ਆਪਣੇ ਡਬਲਜ਼ ਮੁਕਾਬਲੇ ਹਾਰ ਕੇ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ ਹਨ। ਦੋਵਾਂ ਦੀ ਹਾਰ ਨਾਲ ਭਾਰਤ ਦੀ ਇਸ ਟੂਰਨਾਮੈਂਟ ਵਿੱਚ ਚੁਣੌਤੀ ਸਮਾਪਤ ਹੋ ਗਈ ਹੈ। ਬੋਪੰਨਾ ਅਤੇ ਉਸ ਦੇ ਕੈਨੇਡਿਆਈ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੂੰ ਨੀਦਰਲੈਂਡਜ਼ ਦੇ ਵੈਸਲੇ ਕੂਲਹੌਫ ਅਤੇ ਬਰਤਾਨੀਆ ਦੇ ਨੀਲ ਸਕਪਸਕਾਈ ਦੀ ਜੋੜੀ ਤੋਂ 2-6, 1-6 ਨਾਲ ਸ਼ਿਕਸਤ ਮਿਲੀ। ਬੋਪੰਨਾ ਤੇ ਸ਼ਾਪੋਵਾਲੋਵ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਨੇ ਪਿਛਲੇ ਗੇੜ ਵਿੱਚ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਕ ਅਤੇ ਮੇਟ ਪੈਵਿਕ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ। ਡਬਲਜ਼ ਦੇ ਇੱਕ ਹੋਰ ਮੁਕਾਬਲੇ ਵਿੱਚ ਸਾਨੀਆ ਅਤੇ ਉਸ ਦੀ ਬੈਲਜੀਅਮ ਜੋੜੀਦਾਰ ਕ੍ਰਿਸਟਨ ਫਲਿਪਕਨਜ਼ ਨੇ ਚੀਨ ਦੀ ਐਕਾਟੈਰਿਨਾ ਅਲੈਗਜ਼ੈਂਡਰੋਵਾ ਅਤੇ ਝਾਓਸ਼ੁਆਨ ਯਾਂਗ ਦੀ ਜੋੜੀ ਨੂੰ ਸਖ਼ਤ ਟੱਕਰ ਦਿੱਤੀ, ਪਰ ਉਹ ਇੱਕ ਘੰਟਾ 23 ਮਿੰਟ ਤੱਕ ਚੱਲੇ ਇਸ ਮੈਚ ਵਿੱਚ 3-6, 6-7 (3) ਨਾਲ ਹਾਰ ਗਏ। ਦੋਵਾਂ ਦੀ ਹਾਰਾਂ ਨਾਲ ਭਾਰਤ ਦੀ ਏਟੀਪੀ/ਡਬਲਿਊਟੀਏ ਟੂਰਨਾਮੈਂਟਾਂ ਵਿੱਚ ਚੁਣੌਤੀ ਸਮਾਪਤ ਹੋ ਗਈ। -ਪੀਟੀਆਈ 





News Source link

- Advertisement -

More articles

- Advertisement -

Latest article