ਲਾਹੌਰ, 1 ਅਪਰੈਲ
ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦਾ ਅਸਤੀਫ਼ਾ ਸ਼ੁੱਕਰਵਾਰ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਦੇ ਨਾਲ ਹੀ ਪੰਜਾਬ ਦੇ ਗਵਰਨਰ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸ਼ਨਿਚਰਵਾਰ ਨੂੰ ਵਿਧਾਨ ਸਭਾ ਦਾ ਬੈਠਕ ਬੁਲਾਈ ਹੈ। ਬੁਜ਼ਦਾਰ ਦੇ ਅਸਤੀਫ਼ੇ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਕੌਮੀ ਅਸੈਂਬਲੀ ਵਿੱਚ ਪੇਸ਼ ਬੇਭਰੋਸਗੀ ਮਤੇ ’ਤੇ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਮਨਜ਼ੂਰ ਕੀਤਾ ਗਿਆ ਹੈ। ਇਮਰਾਨ ਦੇ ਕਰੀਬੀ ਉਸਮਾਨ ਬੁਜ਼ਦਾਰ ਨੇ 28 ਮਾਰਚ ਨੂੰ ਆਪਣਾ ਪ੍ਰਧਾਨ ਮੰਤਰੀ ਨੂੰ ਸੌਂਪਿਆ ਸੀ। ਬੁਜ਼ਦਾਰ ਨੇ ਅਸਤੀਫ਼ੇ ਮਗਰੋਂ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਪਾਕਿਸਤਾਨ ਮੁਸਲਿਮ ਲੀਗ-ਕਾਇਦੇ (ਪੀਐੱਮਐੱਲ-ਕਿਊ) ਦੇ ਨੇਤਾ ਚੌਧਰੀ ਪਰਵੇਜ਼ ਇਲਾਹੀ ਨੂੰ ਪਾਰਟੀ ਵੱਲੋਂ ਅਗਲਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਸੀ। ਇਲਾਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ। -ਏਜੰਸੀ