ਟੀਵੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਸੋਮਵਾਰ ਦੀ ਰਾਤ ਨੂੰ ਇਹ ਕਦਮ ਚੁੱਕਿਆ ਪਰ ਲਾਸ਼ ਮੰਗਲਵਾਰ ਸਵੇਰੇ ਪੱਖੇ ਨਾਲ ਲਟਕਦੀ ਮਿਲੀ। ਹਸਪਤਾਲ ਪਹੁੰਚਣ ਉੱਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ, ਉਸ ਨੇ ਸੋਸ਼ਲ ਮੀਡੀਆ ‘ਤੇ ਆਖ਼ਰੀ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਸੁਪਨਿਆਂ ਦੀ ਮੌਤ ਸਭ ਤੋਂ ਭੈੜੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਕ੍ਰਾਈਮ ਪੈਟਰੋਲ ਦੀ ਨਾਮਵਰ ਅਦਾਕਾਰਾ ਪ੍ਰੇਕਸ਼ਾ ਮਹਿਤਾ ਦੇ ਕਮਰੇ ਤੋਂ ਇੱਕ ਪੰਨੇ ਦਾ ਸੁਸਾਇਡ ਨੋਟ ਬਰਾਮਦ ਕੀਤਾ ਹੈ। ਹੀਰਾ ਨਗਰ ਪੁਲਿਸ ਸਟੇਸ਼ਨਾਂ ਦੇ ਅਫ਼ਸਰ ਇੰਚਾਰਜ ਰਾਜੀਵ ਭਦੋਰਿਆ ਦਾ ਕਹਿਣਾ ਹੈ ਕਿ ਪ੍ਰੇਕਸ਼ਾ ਦੇ ਕਮਰੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਲਿਖਿਆ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਇਸ ਸਮੇਂ ਪਾਜ਼ਿਟਿਵ ਰਹਿਣ ਦੀ, ਪਰ ਨਹੀਂ ਕਰ ਸਕੀ। ਪੀਟੀਆਈ ਨਾਲ ਗੱਲਬਾਤ ਵਿੱਚ ਰਾਜੀਵ ਨੇ ਕਿਹਾ ਕਿ ਕੇਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਪ੍ਰੇਕਸ਼ਾ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ। ਅਸੀਂ ਅੱਗੇ ਜਾਂਚ ਕਰ ਰਹੇ ਹਾਂ।
ਸੁਸਾਇਡ ਨੋਟ ਵਿੱਚ ਲਿਖਿਆ ਹੈ ਕਿ ਮੇਰੇ ਟੁਟੇ ਹੋਏ ਸੁਪਨਿਆਂ ਨੇ ਮੇਰੇ ਆਤਮ ਵਿਸ਼ਵਾਸ ਦਾ ਦਮ ਤੋੜ ਦਿੱਤਾ, ਮੈਂ ਮੇਰੇ ਮਰੇ ਹੋਏ ਸੁਪਨਿਆਂ ਨਾਲ ਨਹੀਂ ਜੀਅ ਸਕਦੀ। ਇਸ ਨੈਗੇਟੀਵਿਟੀ ਨਾਲ ਰਹਿਣਾ ਮੁਸ਼ਕਲ ਹੈ। ਪਿਛਲੇ ਇੱਕ ਸਾਲ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ, ਹੁਣ ਮੈਂ ਥੱਕ ਗਈ ਹਾਂ।
ਪ੍ਰੇਕਸ਼ਾ ਦੀ ਕਜਿਨ ਮੁਤਾਬਕ ਪ੍ਰੇਕਸ਼ਾ ਨੇ ਕਾਫੀ ਮਿਹਨਤ ਕੀਤੀ। ਇਹ ਆਪਣੇ ਸੁਪਨਿਆਂ ਨਾਲ ਜਿਉਣਾ ਚਾਹੁੰਦੀ ਸੀ। ਪਰ ਉਸ ਦੀ ਉਮੀਦਾਂ ਕਾਫੀ ਸਨ। ਬਚਪਨ ਤੋਂ ਹੀ ਉਹ ਹੱਸਣ-ਬੋਲਣ ਵਾਲਿਆਂ ਵਿੱਚੋਂ ਸੀ ਪਰ ਹੁਣ ਕੁਝ ਸਮੇਂ ਤੋਂ ਉਸ ਕਾਫ਼ੀ ਚੁੱਪ ਹੋ ਗਈ ਸੀ।
….