36.1 C
Patiāla
Wednesday, June 26, 2024

'ਰਾਮਾਇਣ' ਨੇ ਦੁਨੀਆ 'ਚ ਸਭ ਤੋਂ ਵੱਧ ਵੇਖੇ ਜਾਣ ਦਾ ਰਿਕਾਰਡ ਬਣਾਇਆ

Must read


ਛੋਟੇ ਪਰਦੇ ‘ਤੇ 33 ਸਾਲ ਬਾਅਦ ਦੁਬਾਰਾ ਪ੍ਰਸਾਰਿਤ ਹੋਏ ‘ਰਾਮਾਇਣ’ ਨੇ ਦੁਨੀਆ ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਸੀਰੀਅਲ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ। ਦੂਰਦਰਸ਼ਨ ਦੇ ਅਨੁਸਾਰ 16 ਅਪ੍ਰੈਲ ਨੂੰ ਪ੍ਰਸਾਰਿਤ ਕੀਤੇ ਗਏ ਐਪੀਸੋਡ ਨੇ ਦਰਸ਼ਕਾਂ ਦੇ ਮਾਮਲੇ ‘ਚ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦਿਨ ‘ਰਾਮਾਇਣ’ ਨੂੰ 7.70 ਕਰੋੜ ਲੋਕਾਂ ਨੇ ਵੇਖਿਆ।
 

ਰਾਮਾਨੰਦ ਸਾਗਰ ਦੀ ‘ਰਾਮਾਇਣ’ ਵਿੱਚ ਅਦਾਕਾਰਾ ਦੀਪਿਕਾ ਚਿਖਲੀਆ, ਅਰੁਣ ਗੋਵਿਲ ਅਤੇ ਸੁਨੀਲ ਲਹਿਰੀ ਨੇ ਲੜੀਵਾਰ ਮਾਤਾ ਸੀਤਾ, ਸ੍ਰੀਰਾਮ ਅਤੇ ਲਕਸ਼ਮਣ ਦੀ ਭੂਮਿਕਾ ਨਿਭਾਈ ਸੀ। ਨਵੇਂ ਰਿਕਾਰਡ ਬਾਰੇ ਦੂਰਦਰਸ਼ਨ ਚੈਨਲ ਦੇ ਅਧਿਕਾਰਤ ਅਕਾਊਂਟ ਤੋਂ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ‘ਚ ਰਿਕਾਰਡ ਦਰਸ਼ਕਾਂ ਦੇ ਨਾਲ ਰਾਮਾਇਣ 16 ਅਪ੍ਰੈਲ ਨੂੰ 7.7 ਮਿਲੀਅਨ ਦੀ ਦਰਸ਼ਕਾਂ ਨਾਲ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਗਿਆ ਮਨੋਰੰਜਨ ਸ਼ੋਅ ਬਣ ਗਿਆ। ਰਮਾਇਣ ਨੇ ਦਰਸ਼ਕਾਂ ਦੇ ਲਿਹਾਜ਼ ਨਾਲ ਮਸ਼ਹੂਰ ਟੀਵੀ ਸ਼ੋਅ ‘ਗੇਮ ਆਫ਼ ਥ੍ਰੋਨਜ਼’ ਨੂੰ ਵੀ ਮਾਤ ਦਿੱਤੀ।
 

ਇਸ ਲਈ 16 ਅਪ੍ਰੈਲ ਨੂੰ ਜ਼ਿਆਦਾਤਰ ਲੋਕਾਂ ਨੇ ਵੇਖਿਆ :
ਇਸ ਦਿਨ ਰਾਮਾਇਣ ‘ਚ ਮੇਘਨਾਦ ਵੱਲੋਂ ਲਕਸ਼ਮਣ ਨੂੰ ਸ਼ਕਤੀ ਬਾਣ ਮਾਰਨ ਤੋਂ ਬਾਅਦ ਦਾ ਸੀਨ ਵਿਖਾਇਆ ਗਿਆ ਸੀ। ਜਿਸ ‘ਚ ਹਨੂਮਾਨ, ਵਿਭੀਸ਼ਣ ਦੇ ਕਹਿਣ ‘ਤੇ ਲੰਕਾ ਜਾ ਕੇ ਵੈਦ ਨੂੰ ਬੁਲਾ ਕੇ ਲਿਆਉਂਦੇ ਹਨ ਅਤੇ ਵੈਦ ਦੇ ਕਹਿਣ ‘ਤੇ ਸੰਜੀਵਨੀ ਬੂਟੀ ਲਈ ਪੂਰਾ ਪਹਾੜ ਉਠਾ ਲਿਆਉਂਦੇ ਹਨ। ਇਸ ਤੋਂ ਇਲਾਵਾ ਲਕਸ਼ਮਣ ਦੇ ਇਲਾਜ ਦਾ ਦ੍ਰਿਸ਼ ਵੀ ਇਸ ਦਿਨ ਵਿਖਾਇਆ ਗਿਆ ਸੀ।

 

33 ਸਾਲ ਬਾਅਦ ਪ੍ਰਸਾਰਣ :
ਰਾਮਾਇਣ ਤੋਂ ਬਾਅਦ ਉੱਤਰ ਰਾਮਾਇਣ ਨੂੰ ਵੀ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ, ਜਿਸ ਦਾ ਅੰਤਮ ਕਿੱਸਾ 2 ਮਈ ਨੂੰ ਪ੍ਰਸਾਰਿਤ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ਪੱਧਰੀ ਲੌਕਡਾਊਨ ਦੀ ਘੋਸ਼ਣਾ ਕਰਨ ਤੋਂ ਬਾਅਦ ਦੂਰਦਰਸ਼ਨ ਨੈਸ਼ਨਲ ਚੈਨਲ ਨੇ ਲਗਭਗ ਤਿੰਨ ਦਹਾਕਿਆਂ ਬਾਅਦ ਰਾਮਾਇਣ ਦਾ ਪ੍ਰਸਾਰਣ ਮੁੜ ਸ਼ੁਰੂ ਕੀਤਾ ਸੀ।

News Source link

- Advertisement -

More articles

- Advertisement -

Latest article