ਇਸਲਾਮਾਬਾਦ, 31 ਮਾਰਚ
ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸਾਂਝੇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ’ਤੇ ਬਹਿਸ ਕਰਨ ਲਈ ਸੰਸਦ ਦੇ ਹੇਠਲੇ ਸਦਨ ਦੀ ਅੱਜ ਬਹਿਸ ਹੋਵੇਗੀ। ਸੱਤਾਧਾਰੀ ਗੱਠਜੋੜ ਤੋਂ ਦੋ ਮੁੱਖ ਸਹਿਯੋਗੀਆਂ ਦੇ ਟੁੱਟਣ ਤੋਂ ਬਾਅਦ ਇਮਰਾਨ ਸਰਕਾਰ ਨੇ ਬਹੁਮਤ ਗੁਆ ਦਿੱਤਾ ਹੈ। ਨੈਸ਼ਨਲ ਅਸੈਂਬਲੀ ਦੇ ਸਕੱਤਰੇਤ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਹੇਠਲੇ ਸਦਨ ਦਾ ਸੈਸ਼ਨ ਸੰਸਦ ਭਵਨ ਵਿੱਚ ਸ਼ਾਮ 4 ਵਜੇ (ਸਥਾਨਕ ਸਮੇਂ ਅਨੁਸਾਰ) ਸ਼ੁਰੂ ਹੋਵੇਗਾ।