38.6 C
Patiāla
Monday, June 24, 2024

ਨਿਵੇਦਿਤਾ ਅਤੇ ਭੀਮਇੰਦਰ ਨੂੰ ਮਿਲੇਗਾ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਐਵਾਰਡ

Must read


ਸਰਬਜੀਤ ਸੋਹੀ

ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਸਾਹਿਤ ਕਲਾ ਕੇਂਦਰ, ਜਲੰਧਰ ਵੱਲੋਂ ਸਾਲ 2022 ਦਾ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਐਵਾਰਡ ਐਲਾਨਿਆ ਗਿਆ ਹੈ। ਇਹ ਐਵਾਰਡ ਸਾਹਿਤ ਵਿੱਚ ਪਾਏ ਯੋਗਦਾਨ ਲਈ ਡਾ. ਭੀਮਇੰਦਰ ਸਿੰਘ ਨੂੰ ਅਤੇ ਉਨ੍ਹਾਂ ਦੀ ਜੀਵਨ ਸਾਥੀ ਡਾ. ਨਿਵੇਦਿਤਾ ਸਿੰਘ ਨੂੰ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਐਵਾਰਡ 13 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋ ਰਹੇ ਇੱਕ ਸਮਾਗਮ ਵਿੱਚ ਪ੍ਰਦਾਨ ਕੀਤੇ ਜਾਣਗੇ।

ਡਾ. ਭੀਮਇੰਦਰ ਨੇ ਜਿੱਥੇ ਅਧਿਆਪਨ ਦੇ ਨਾਲ ਨਾਲ ਸਾਹਿਤਕਾਰੀ ਖੇਤਰ ਵਿੱਚ ਮਾਰਕਸਵਾਦੀ ਸਿਧਾਂਤ ਅਤੇ ਆਲੋਚਨਾ ਨੂੰ ਆਪਣੀ ਕਲਮ ਦਾ ਕੇਂਦਰ ਬਣਾਇਆ ਹੈ, ਉੱਥੇ ਡਾ. ਨਿਵੇਦਿਤਾ ਨੇ ਅਧਿਆਪਨ ਦੇ ਨਾਲ ਨਾਲ ਸੰਗੀਤਕਾਰੀ ਦੇ ਖੇਤਰ ਵਿੱਚ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਰਾਗ ਪ੍ਰਬੰਧ ਨੂੰ ਆਪਣੀ ਸਾਧਨਾ ਬਣਾਇਆ ਹੋਇਆ ਹੈ।

ਡਾ. ਨਿਵੇਦਿਤਾ ਸਿੰਘ ਨੇ ਸ਼ਾਸਤਰੀ ਸੰਗੀਤ ਨੂੰ ਆਪਣੇ ਕਾਰਜ ਖੇਤਰ ਵਜੋਂ ਚੁਣਦਿਆਂ ਰਸਮੀ ਅਤੇ ਗ਼ੈਰ ਰਸਮੀ ਦੋਵਾਂ ਤਰ੍ਹਾਂ ਦੀ ਤਾਲੀਮ ਹਾਸਲ ਕੀਤੀ ਹੈ। ਅਕਾਸ਼ਵਾਣੀ ਤੋਂ ਸ਼ਾਸਤਰੀ ਗਾਇਨ ਕਰਨ ਵਾਲੀ ਉਹ ਪਹਿਲੀ ਇਸਤਰੀ ਗਾਇਕਾ ਹੈ। ਪਰੰਪਰਾਗਤ ਵਿੱਦਿਆ ਦੇ ਨਾਲ ਨਾਲ ਡਾ. ਨਿਵੇਦਿਤਾ ਸਿੰਘ ਨੇ ਯੂ. ਜੀ. ਸੀ. ਦੀ ਫੈਲੋਸ਼ਿਪ ਤਹਿਤ ਦਿੱਲੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਤੋਂ ‘ਹਿੰਦੁਸਤਾਨੀ ਸੰਗੀਤ ਦਾ ਸਮਾਜ-ਸ਼ਾਸਤਰੀ ਅਧਿਐਨ’ ਨਾਮਕ ਵਿਸ਼ੇ ’ਤੇ ਪੀਐੱਚ. ਡੀ ਕੀਤੀ ਹੈ। ਡਾ. ਨਿਵੇਦਿਤਾ ਸਿੰਘ ਇਸ ਵੇਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਦੌਰਾਨ ਉਨ੍ਹਾਂ ਨੂੰ ਸਰਦਾਰ ਜੋਧ ਸਿੰਘ ਐਵਾਰਡ, ਜਸਵੰਤ ਗਿੱਲ ਮੈਮੋਰੀਅਲ ਐਵਾਰਡ, ਭਾਈ ਮਰਦਾਨਾ ਗੁਰਮਤਿ ਸੰਗੀਤ ਐਵਾਰਡ, ਗੁਰਮਤਿ ਸੰਗੀਤ ਐਵਾਰਡ ਜਵੱਦੀ ਸਮੇਤ ਦਰਜਨਾਂ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।

ਡਾ. ਭੀਮਇੰਦਰ ਸਿੰਘ ਆਧੁਨਿਕ ਪੰਜਾਬੀ ਆਲੋਚਨਾ ਵਿੱਚ ਲੰਬੇ ਸਮੇਂ ਤੋਂ ਸਿਰੜ, ਸੰਜੀਦਗੀ ਅਤੇ ਸ਼ਾਇਸਤਗੀ ਨਾਲ ਜੁਟਿਆ ਹੋਇਆ ਵਿਦਵਾਨ ਹੈ। ਉਸ ਦੀ ਦਿਸ਼ਾ/ਦ੍ਰਿਸ਼ਟੀ ਦਾ ਕੇਂਦਰ ਬਿੰਦੂ ਮਾਰਕਸਵਾਦ ਹੈ। ਉਸ ਦੀ ਲੇਖਣੀ ਵਿੱਚ ਕਈ ਪੁਸਤਕਾਂ ਸ਼ਾਮਲ ਹਨ। ਅਨੁਵਾਦ ਦੇ ਖੇਤਰ ਵਿਚ ਸਮਕਾਲੀ ਮਾਰਕਸੀ ਚਿੰਤਨ ਅਤੇ ਮਾਰਕਸੀ ਵਿਸ਼ਵ ਚਿੰਤਨ ਉਸ ਦੇ ਮੁੱਲਵਾਨ ਕਾਰਜ ਹਨ। ਸੰਪਾਦਨ ਵਿੱਚ ਪਾਸ਼ ਦੀ ਕਵਿਤਾ ਅਤੇ ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ’ਤੇ ਕੀਤੇ ਕੰਮ ਤੋਂ ਇਲਾਵਾ ‘ਦਲਿਤ ਚਿੰਤਨ : ਮਾਰਕਸੀ ਪਰਿਪੇਖ 2005-13’ ਅਤੇ ‘ਵਿਸ਼ਵੀਕਰਨ : ਵਿਸ਼ਲੇਸ਼ਣ ਅਤੇ ਵਿਵੇਚਨ 2006-13’ ਉਸ ਦੀ ਆਲੋਚਨਾਤਮਕ ਪ੍ਰਤਿਭਾ ਨੂੰ ਤਸਦੀਕ ਕਰਨ ਵਾਲੀਆਂ ਪੁਸਤਕਾਂ ਹਨ। ਬਹੁਤ ਸਾਰੀਆਂ ਖੋਜ ਪੱਤ੍ਰਿਕਾਵਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਸੰਪਾਦਕ ਅਤੇ ਆਲੋਚਕ ਵਜੋਂ ਉਸ ਵੱਲੋਂ ਕੀਤਾ ਗਿਆ ਕੰਮ ਤਾਰੀਫ਼ ਦੇ ਕਾਬਲ ਹੈ। ਉਹ ਇਸ ਵੇਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਉਸ ਨੂੰ ਹੁਣ ਤੱਕ ਕਰਨਲ ਨਰੈਣ ਸਿੰਘ ਭੱਠਲ ਐਵਾਰਡ, ਨਛੱਤਰ ਕੌਰ ਗਿੱਲ ਯਾਦਗਾਰੀ ਪੁਰਸਕਾਰ, ਪੰਜ ਪਾਂਡਵ ਯਾਦਗਾਰੀ ਪੁਰਸਕਾਰ ਆਦਿ ਨਾਲ ਨਿਵਾਜਿਆ ਜਾ ਚੁੱਕਾ ਹੈ।

ਸੰਪਰਕ: +61410584302News Source link
#ਨਵਦਤ #ਅਤ #ਭਮਇਦਰ #ਨ #ਮਲਗ #ਗਦਰ #ਭਈ #ਸਤਖ #ਸਘ #ਧਰਦਓ #ਐਵਰਡ

- Advertisement -

More articles

- Advertisement -

Latest article