9 C
Patiāla
Saturday, December 14, 2024

ਕੈਨੇਡਾ: ਮਸਲਿਆਂ ਦੇ ਹੱਲ ਲਈ ਟਰੱਕ ਯੂਨੀਅਨਾਂ ਇਕਜੁੱਟ

Must read


ਗੁਰਮਲਕੀਅਤ ਸਿੰਘ ਕਾਹਲੋਂ

ਟੋਰਾਂਟੋ, 30 ਮਾਰਚ 

ਕੈਨੇਡਾ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਵਾਲੀਆਂ ਕਈ ਟਰੱਕ ਐਸੋਸੀਏਸ਼ਨਾਂ ਨੇ ਇਕਜੁੱਟ ਹੋ ਕੇ ਆਪਣੇ ਮਸਲੇ ਹੱਲ ਕਰਾਉਣ ਦਾ ਰਾਹ ਫੜਿਆ ਹੈ। ਏਜ਼ੈੱਡ ਕੈਨੇਡੀਅਨ ਟਰੱਕਰ ਐਸੋਸੀਏਸ਼ਨ, ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ ਤੇ ਓਂਟਾਰੀਓ ਐਗਰੀਗੇਟ ਟਰੱਕ ਐਸੋਸੀਏਸ਼ਨ ਨੇ ਇਕਜੁੱਟ ਹੋਕੇ ਆਪਣੀਆਂ ਮੰਗਾਂ ਲਈ ਸਰਕਾਰ ’ਤੇ ਦਬਾਅ ਬਣਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਵੱਲੋਂ ਕੀਤੇ ਜਾਂਦੇ ਧੱਕੇ ਖ਼ਿਲਾਫ਼ ਵੀ ਮੁਹਿੰਮ ਵਿੱਢੀ ਜਾਵੇਗੀ। ਏਜ਼ੈੱਡ ਦੇ ਮੀਤ ਪ੍ਰਧਾਨ ਸੁਖਰਾਜ ਸੰਧੂ ਨੇ ਕਿਹਾ ਕਿ ਜੂਨ ਵਿਚ ਸੂਬਾਈ ਚੋਣਾਂ ਹਨ ਤੇ ਜਾਇਜ਼ ਮੰਗਾਂ ਲਈ ਸਰਕਾਰ ਉਤੇ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਵਿਚਲੀਆਂ ਖਾਮੀਆਂ ਦੂਰ ਕਰਨ ਦਾ ਉਪਰਾਲਾ ਹੈ। ਸੰਧੂ ਨੇ ਕਿਹਾ ਕਿ ਪਹਿਲਾਂ ਵੱਖ ਵੱਖ ਮੰਚਾਂ ਤੋਂ ਆਵਾਜ਼ ਉਠਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਏਕਾ ਕੀਤਾ ਗਿਆ ਹੈ। ਡੰਪ ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਆਰਾਮ-ਅੱਡਿਆਂ (ਰੈਸਟ-ਏਰੀਆ) ਤੇ ਪਾਰਕਿੰਗ ਥਾਵਾਂ ’ਤੇ ਸਹੂਲਤਾਂ ਦੀ ਘਾਟ ਕਾਰਨ ਕਾਫ਼ੀ ਔਖ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਟਰੱਕ ਦੀ ਪਾਰਕਿੰਗ ਬਦਲੇ ਮਾਲਕਾਂ ਨੂੰ 500 ਡਾਲਰ ਤੋਂ ਵੀ ਵੱਧ ਪ੍ਰਤੀ ਮਹੀਨਾ ਕਿਰਾਇਆ ਦੇਣਾ ਪੈਂਦਾ ਹੈ, ਜਿਸ ਦੇ ਹੱਲ ਲਈ ਸਰਕਾਰ ਕੈਲੇਡਨ ਵਿਚਲੀਆਂ ਖਾਲੀ ਥਾਵਾਂ ਨੂੰ ਜ਼ੋਨ ਵਿਚ ਬਦਲ ਕੇ ਸਸਤੀ ਪਾਰਕਿੰਗ ਬਣਵਾ ਸਕਦੀ ਹੈ। ਮੀਟਿੰਗ ਵਿਚ ਤੈਅ ਹੋਇਆ ਕਿ ਐਸੋਸੀਏਸ਼ਨਾਂ ਦੀ ਹਫ਼ਤਾਵਾਰ ਮੀਟਿੰਗ ਹੋਵੇ ਤਾਂ ਜੋ ਤਾਜ਼ਾ ਹਾਲਾਤਾਂ ਦੀ ਸਮੀਖ਼ਿਆ ਹੋ ਸਕੇ।





News Source link

- Advertisement -

More articles

- Advertisement -

Latest article