30.5 C
Patiāla
Wednesday, November 13, 2024

ਕਾਂਗਰਸ ਵੱਲੋਂ ਚੋਣਾਂ ਦੌਰਾਨ ਹੋਈ ਹਾਰ ਦਾ ਮੰਥਨ

Must read


ਪੱਤਰ ਪ੍ਰੇਰਕ

ਅਮਲੋਹ, 30 ਮਾਰਚ

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਅੱਜ ਇੱਥੇ ਪਾਰਟੀ ਦਫ਼ਤਰ ਵਿਚ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਮੈਂਬਰਾਂ, ਪੰਚ-ਸਰਪੰਚ ਅਤੇ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਕਾਰਕੁਨਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਹੋਈ ਹਾਰ ਲਈ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਕਾਂਗਰਸੀ ਸਮਰਥਕਾਂ ਨੇ ਕਾਂਗਰਸ ਦੀ ਹੋਈ ਹਾਰ ਲਈ ਖੁੱਲ੍ਹ ਕੇ ਵਿਚਾਰ ਰੱਖੇ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਵੀ ਦਿੱਤੇ। ਸ੍ਰੀ ਰਣਦੀਪ ਸਿੰਘ ਨੇ ਸਾਰੇ ਵਰਕਰਾਂ ਦੀਆਂ ਵਿਚਾਰਾਂ ਸੁਣਨ ਉਪਰੰਤ ਪਾਰਟੀ ਸਮਰਥਕਾਂ ਵੱਲੋਂ ਚੋਣਾਂ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਵਰਕਰਾਂ ਅਤੇ ਸਮਰਥਕਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਿਹਨਤ ਕਰਨ ਦਾ ਸੱਦਾ। ਇਸ ਮੌਕੇ ਸਾਬਕਾ ਮੰਤਰੀ ਦੀ ਪਤਨੀ ਬੀਬਾ ਬਹਿਸ਼ਤਾ ਸਿੰਘ, ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਲਕੇ ਦੇ ਕਾਨੂੰਨੀ ਸਲਾਹਕਾਰ ਬਲਜਿੰਦਰ ਸਿੰਘ ਭੱਟੋਂ, ਬਲਵਿੰਦਰ ਸਿੰਘ ਗੁਰਧਨਪੁਰ, ਜਗਰੂਪ ਸਿੰਘ ਸਲਾਣੀ, ਹਰਪ੍ਰੀਤ ਸਿੰਘ ਗੁਰਧਨਪੁਰ, ਆੜ੍ਹਤੀ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਅਮਲੋਹ ਕੌਂਸਲ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਰਛਪਾਲ ਸਿੰਘ ਮੁੱਢੜੀਆਂ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article