37.6 C
Patiāla
Tuesday, April 23, 2024

ਇਵਾਂਕਾ ਮੇਰੇ ਪਿੱਛੇ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ : ਦਿਲਜੀਤ ਦੋਸਾਂਝ

Must read


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਆਪਣੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਟਰੰਪ ਤੇ ਜਵਾਈ ਜੈਰੇਡ ਕੁਸ਼ਨਰ ਨਾਲ ਦੋ ਦਿਨਾਂ ਭਾਰਤ ਫੇਰੀ ‘ਤੇ ਆਏ ਸਨ। ਇਸ ਦੌਰਾਨ ਉਹ ਆਗਰਾ ਸਥਿੱਤ ਤਾਜ ਮਹਿਲ ਵੀ ਗਏ ਸਨ। ਅਮਰੀਕਾ ਦੇ ਪਹਿਲੇ ਪਰਿਵਾਰ ਨੇ ਇਸ ਇਤਿਹਾਸਕ ਇਮਾਰਤ ਵਿੱਚ 1 ਘੰਟਾ ਤੋਂ ਵੱਧ ਸਮਾਂ ਬਿਤਾਇਆ ਸੀ। ਇਵਾਂਕਾ ਨੇ ਤਾਜ ਦੇ ਸਾਹਮਣੇ ਬਹੁਤ ਸਾਰੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ ਸਨ, ਜਿਸ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਫੈਨ ਨੇ ਬਹੁਤ ਫਨੀ ਬਣਾ ਦਿੱਤਾ ਹੈ।
 

ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਇਵਾਂਕਾ ਟਰੰਪ ਤਾਜ ਮਹਿਲ ਦੇ ਬਿਲਕੁਲ ਸਾਹਮਣੇ ਬੈਠੀ ਹੈ ਪਰ ਇਸ ਫ਼ੋਟੋ ਨੂੰ ਫੈਨ ਨੇ ਫੋਟੋਸ਼ਾਪ ਕਰਕੇ ਦਿਲਜੀਤ ਨੂੰ ਵੀ ਇਵਾਂਕਾ ਦੇ ਨਾਲ ਬੈਠੇ ਵਿਖਾ ਦਿੱਤਾ ਹੈ।
 

 

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਚ ਇਸ ਫਨੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਮੈਂ ਅਤੇ ਇਵਾਂਕਾ… ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ… ਤਾਜ ਮਹਿਲ ਜਾਣਾ… ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।” ਇਸ ਫਨੀ ਤਸਵੀਰ ‘ਤੇ ਲੋਕ ਬਹੁਤ ਸਾਰੇ ਮਜ਼ੇਦਾਰ ਕੁਮੈਂਟ ਕਰ ਰਹੇ ਹਨ।

 

 

ਇਵਾਂਕਾ ਨੇ ਵੀ ਇਸੇ ਅੰਦਾਜ਼ ‘ਚ ਜਵਾਬ ਦਿੱਤਾ ਅਤੇ ਲਿਖਿਆ, “ਸ਼ਾਨਦਾਰ ਤਾਜ ਮਹਿਲ ਤਕ ਮੈਨੂੰ ਲਿਜਾਣ ਲਈ ਦਿਲਜੀਤ ਦੋਸਾਂਝ ਦਾ ਧੰਨਵਾਦ। ਇਹ ਇੱਕ ਤਜਰਬਾ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ।” ਇਸ ਦੇ ਨਾਲ ਹੀ ਉਨ੍ਹਾਂ ਨੇ ਅੱਖ ਮਾਰਦੇ ਹੋਏ ਇੱਕ ਇਮੋਜ਼ੀ ਵੀ ਲਗਾਈ।

 

 

ਇਵਾਂਕਾ ਨੇ ਇੱਕ ਹੋਰ ਟਵੀਟ ਵਿੱਚ ਕਈ ਹੋਰ ਮੀਮਜ਼ ਸਾਂਝੇ ਕੀਤੇ ਅਤੇ ਲਿਖਿਆ, “ਮੈਂ ਭਾਰਤੀ ਲੋਕਾਂ ਦੀ ਆਓ ਭਗਤ ਦੀ ਪ੍ਰਸ਼ੰਸਾ ਕਰਦੀ ਹਾਂ। ਮੈਂ ਬਹੁਤ ਸਾਰੇ ਨਵੇਂ ਦੋਸਤ ਬਣਾਏ ਹਨ।”

 

 

ਇਵਾਂਕਾ ਦੇ ਟਵੀਟ ਤੋਂ ਦਿਲਜੀਤ ਕਾਫੀ ਖੁਸ਼ ਹੋ ਗਏ ਹਨ ਅਤੇ ਉਨ੍ਹਾਂ ਨੇ ਲਿਖਿਆ, “ਅਤਿਥੀ ਦੇਵੋ ਭਵ ; ਧੰਨਵਾਦ ਇਵਾਂਕਾ ਟਰੰਪ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਫ਼ੋਟੋਸ਼ਾਪ ਨਹੀਂ ਹੈ। ਅਗਲੀ ਵਾਰ ਲੁਧਿਆਣਾ ਜਾਣਾ ਤੈਅ ਹੈ। ਹੁਣ ਗੱਲ ਕਰੋ।”

 

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਪਿਛਲੇ ਸਾਲ ਫ਼ਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਏ ਸਨ, ਜਿਸ ਵਿੱਚ ਅਕਸ਼ੇ ਕੁਮਾਰ, ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ‘ਚ ਸਨ। ਇਸ ਫਿਲਮ ਨੂੰ ਦਰਸ਼ਕਾਂ ਦਾ ਵਧੀਆ ਹੁੰਗਾਰਾ ਮਿਲਿਆ ਸੀ।
 

ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ। ਸਾਲ 2011 ‘ਚ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮਾਂ ‘ਚ ਐਂਟਰੀ ਹੋਈ। ਉਨ੍ਹਾਂ ਦੀ ਪਹਿਲੀ ਫਿਲਮ ‘ਦਿ ਲਾਈਨ ਆਫ ਪੰਜਾਬ’ ਫ਼ਰਵਰੀ 2011 ‘ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ ਪਰ ਫਿਲਮ ਦੇ ਸਾਊਂਡਟਰੈਕ ਤੋਂ ‘ਲੱਕ 28 ਕੁੜੀ ਦਾ’ ਦੇ ਗੀਤ ਨੂੰ ਵੱਡੀ ਸਫਲਤਾ ਮਿਲੀ।
 

 

ਦਿਲਜੀਤ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ, ਜਿਨ੍ਹਾਂ ‘ਚ ‘ਚੌਕਲੇਟ’, ‘ਹੈੱਪੀ ਬਰਥਡੇ’, ‘ਦਿਲ ਸਾਡੇ ਨਾਲ ਲਾਲਾ’, ‘ਲੱਕ 28 ਕੁੜੀ ਦਾ’, ‘ਬਿਊਟੀਫੁੱਲ ਬਿੱਲੋ’, ‘ਸਵੀਟੂ’, ‘ਬਾਕੀ ਤਾਂ ਬਚਾ ਹੋ ਗਿਆ’, ‘ਸੂਰਮਾ’, ‘ਪਰੋਪਰ ਪਟੋਲਾ’, ਨੱਚਦੀਆਂ ਅੱਲ੍ਹੜਾਂ ਕੁਆਰੀਆਂ’ ਅਤੇ ‘ਪੱਗਾਂ ਪੋਚਵੀਆਂ’ ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ ‘ਤੇ ਸੁਣਨ ਨੂੰ ਮਿਲਦੇ ਹਨ।
 

 

ਇਸ ਤੋਂ ਇਲਾਵਾ ਦਿਲਜੀਤ ਹੁਣ ਤੱਕ ‘ਮੇਲ ਕਰਾਦੇ ਰੱਬਾ’, ‘ਦਿ ਲੋਇਨ ਆਫ ਪੰਜਾਬ’, ‘ਧਰਤੀ’, ‘ਜਿੰਨੇ ਮੇਰਾ ਦਿਲ ਲੁੱਟਿਆ’, ‘ਜੱਟ ਐਂਡ ਜੁਲੀਅਟ’, ‘ਸਾਡੀ ਲਵ ਸਟੋਰੀ’, ‘ਜੱਟ ਐਂਡ ਜੁਲੀਅਟ 2’, ‘ਡਿਸਕੋ ਡਾਂਸ’, ‘ਪੰਜਾਬ 1984’, ‘ਰੰਗਰੂਟ’, ‘ਛੜਾ’ ਆਦਿ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।





News Source link

- Advertisement -

More articles

- Advertisement -

Latest article