12.9 C
Patiāla
Thursday, February 22, 2024

ਲੰਘੇ ਸਾਲਾਂ ’ਚ ਫੌਜ ਬਾਰੇ ਲਿਖੀਆਂ ਕਿਤਾਬਾਂ ਦੇ ਪਾਠਕਾਂ ਦੀ ਗਿਣਤੀ ਵਧੀ

Must read


—‘ਇੰਡੀਆਜ਼ ਮੋਸਟ ਫੀਅਰਲੈੱਸ-2′ ਕਿਤਾਬ ਸਾਹਸ, ਕੁਰਬਾਨੀ ਅਤੇ ਬਹਾਦੁਰ ਯੋਧਿਆਂ ਦੀਆਂ ਅਸਲ ਕਹਾਣੀਆਂ—

 

ਇੰਡੀਆਜ਼ ਮੋਸਟ ਫੀਅਰਲੈੱਸ-2′ ਕਿਤਾਬ ਦੇ ਲੇਖਕ ਰਾਹੁਲ ਸਿੰਘ ਦਾ ਕਹਿਣਾ ਹੈ ਕਿ 2016 ਦੇ ਸਰਜੀਕਲ ਸਟਰਾਈਕ ਅਤੇ ਬਾਲਾਕੋਟ ਹਮਲੇ ਤੋਂ ਬਾਅਦ ਪਾਠਕਾਂ ਦੀ ਰੁਚੀ ਵਾਰ ਹੀਰੋਜ਼ ਬਾਰੇ ਪੜ੍ਹਨ ਵਿਚ ਵਧੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪਾਠਕ ਸਾਹਸੀ ਅਤੇ ਬਹਾਦੁਰ ਫੌਜੀਆਂ ਬਾਰੇ ਜਾਣਨਾ ਪਸੰਦ ਕਰਦੇ ਹਨ। ਮਿਲਟਰੀ ਲਿਟਰੇਚਰ ਫੈਸਟੀਵਲ-2019 ਮੌਕੇ ਉਨ੍ਹਾਂ ਦੀ ਉਕਤ ਕਿਤਾਬ ਬਾਰੇ ਕਰਵਾਈ ਵਿਚਾਰਚਰਚਾ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪਿਛਲੇ ਕੁਝ ਸਾਲਾਂ ਤੋਂ ਫੌਜੀਆਂ ਬਾਰੇ ਲਿਖੀਆਂ ਕਿਤਾਬਾਂ ਦੇ ਪਾਠਕਾਂ ਦੀ ਗਿਣਤੀ ਵਧੀ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਫੌਜ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ, ਜਿਸ ਸਦਕਾ ਪੰਜਾਬੀ ਨੌਜਵਾਨ ਪਾਠਕਾਂ ਲਈ ਉਹ ਇਕ ਪ੍ਰੇਰਣਾਸ੍ਰੋਤ ਬਣ ਕੇ ਸਾਹਮਣੇ ਆਏ ਹਨ।

 

ਰਾਹੁਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਿਤਾਬ ਸ਼ਿਵ ਅਰੂਰ ਨਾਲ ਮਿਲ ਕੇ ਲਿਖੀ ਹੈ ਅਤੇ ਇਸ ਵਿਚ ਫੌਜੀਆਂ ਦੀਆਂ ਸਾਹਸ, ਬਹਾਦੁਰੀ ਅਤੇ ਕੁਰਬਾਨੀ ਭਰੀਆਂ 14 ਅਸਲ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਲਿਖਣ ਦਾ ਮੁੱਖ ਮਕਸਦ ਨੌਜਵਾਨ ਪਾਠਕਾਂ ਨੂੰ ਨਾਲ ਜੋੜਨਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰੇਰਣਾ ਮਿਲ ਸਕੇ ਅਤੇ ਮੁੰਡੇਕੁੜੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਸਾਡੇ ਅਸਲੀ ਹੀਰੋਆਂ ਬਾਰੇ ਜਾਣਕਾਰੀ ਹਾਸਲ ਕਰ ਸਕਣ।

 

ਇਸ ਵਿਚਾਰਚਰਚਾ ਦੌਰਾਨ ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਨੇ ਸਵਾਲਜਵਾਬ ਕੀਤੇ ਅਤੇ ਲੇਖਿਕਾ ਰੇਨੀ ਸਿੰਘ ਵੀ ਮੰਚਤੇ ਮੌਜੂਦ ਸੀ। ਰਾਹੁਲ ਸਿੰਘ ਨੇ ਦੱਸਿਆ ਕਿ ਮਰਾਠਿਆਂ ਅਤੇ ਪੰਜਾਬੀਆਂ ਦਾ ਯੋਧਿਆਂ ਦੇ ਰੂਪ ਵਿਚ ਸ਼ਾਨਦਾਰ ਇਤਿਹਾਸ ਰਿਹਾ ਹੈ ਅਤੇ ਇਕ ਪਾਠਕ ਦੇ ਤੌਰਤੇ ਵੀ ਮਹਾਰਾਸ਼ਟਰ ਦੇ ਲੋਕੀਂ ਫੌਜ ਬਾਰੇ ਲਿਖੀਆਂ ਕਿਤਾਬਾਂ ਪੜ੍ਹਨ ਦੇ ਸ਼ੌਕੀ ਹਨ।

 

ਉਨ੍ਹਾਂ ਕਿਹਾ ਕਿ ਹਾਲਾਂਕਿ ਭਾਸ਼ਾਈ ਪਾਠਕਾਂ ਦੀ ਗਿਣਤੀ ਜ਼ਿਆਦਾ ਹੈ ਪਰ ਅੰਗਰੇਜ਼ੀ ਵਿਚ ਲਿਖੀਆਂ ਕਿਤਾਬਾਂ ਨਾਲ ਵਧੇਰੇ ਪਾਠਕਾਂ ਤੱਕ ਪਹੁੰਚ ਕਰਨੀ ਸੁਖਾਲੀ ਰਹਿੰਦੀ ਹੈ। ਰਾਹੁਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਦੌਰ ਦੇ ਨੌਜਵਾਨ ਪਾਠਕ ਸਾਹਸ ਤੇ ਦਲੇਰੀ ਭਰੀਆਂ ਕਿਤਾਬਾਂ ਨੂੰ ਪੜ੍ਹ ਕੇ ਆਪਣੇ ਵਿਰਸੇ ਨਾਲ ਨੇੜੇ ਤੋਂ ਜੁੜਣਗੇ।  ਉਨ੍ਹਾਂ ਕਿਹਾ ਕਿ ਕਈ ਕਹਾਣੀਆਂ ਦੀ ਰਵਾਨਗੀ ਇਸ ਤਰ੍ਹਾਂ ਹੈ ਜਿਵੇਂ ਕਿ ਕੋਈ ਫਿਲਮ ਕਿਤਾਬ ਦੇ ਪੰਨਿਆਂਤੇ ਚੱਲ ਰਹੀ ਹੋਵੇ।

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਸਿਰਲੇਖ ਅਧੀਨ ਆਈ ਉਨ੍ਹਾਂ ਦੀ ਕਿਤਾਬ ਨੂੰ ਪਾਠਕਾਂ ਦੇ ਇਕ ਵੱਡੇ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਕਿਤਾਬਇੰਡੀਆਜ਼ ਮੋਸਟ ਫੀਅਰਲੈੱਸਬੈਸਟ ਸੈਲਿੰਗ ਕਿਤਾਬ ਬਣੀ। ਇਸ ਮੌਕੇ ਉਨ੍ਹਾਂ ਦਲੇਰ ਤੇ ਸਾਹਸੀ ਫੌਜੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਫੌਜ ਦੀ ਪੱਤਰਕਾਰੀ ਕਰਦਿਆਂ ਉਨ੍ਹਾਂ ਨੇ ਫੌਜੀ ਜਵਾਨਾਂ ਦੇ ਜਜ਼ਬਿਆਂ ਅਤੇ ਦਲੇਰੀ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ ਹੈ।

 

ਉਨ੍ਹਾਂ ਦੱਸਿਆ ਕਿ ਕਿਤਾਬ ਵਿਚ ਲਿਖਿਆਂ ਕਈ ਕਹਾਣੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕਈ ਕਹਾਣੀਆਂ ਦੇਹੀਰੋਦੇ ਘਰ ਵਾਲਿਆਂ ਨੇ ਇਹ ਕਿਤਾਬ ਪੜ੍ਹਕੇ ਜਦੋਂ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਤਾਂ ਉਹ ਪਲ ਇਕ ਲੇਖਕ ਵੱਜੋਂ ਸਕੂਨ ਦੇਣ ਵਾਲੇ ਸਨ। 

 

ਕਾਬਿਲੇਗੌਰ ਹੈ ਕਿ ਸ਼ਿਵ ਅਰੂਰ ਅਤੇ ਰਾਹੁਲ ਸਿੰਘ ਦੋਵੇਂ ਸੀਨੀਅਰ ਪੱਤਰਕਾਰ ਹਨ ਅਤੇ ਦੋਵਾਂ ਕੋਲ ਫੌਜ ਦੀ ਪੱਤਰਕਾਰੀ ਦਾ ਇਕ ਲੰਬਾ ਤਜ਼ਰਬਾ ਹੈ। ਲੇਖਕਾਂ ਨੇ ਫੌਜ ਦੀਆਂ ਗਤੀਵਿਧੀਆਂ ਅਤੇ ਸੈਨਿਕ ਮਾਮਲਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ ਹੈ ਅਤੇ ਉਨ੍ਹਾਂ ਦਾ ਇਹ ਤਜ਼ਰਬਾ ਕਿਤਾਬ ਦੇ ਪੰਨਿਆਂ ਤੋਂ ਵੀ ਝਲਕਦਾ ਹੈ।

News Source link

- Advertisement -

More articles

- Advertisement -

Latest article