10.9 C
Patiāla
Monday, February 26, 2024

ਭਾਰਤੀ ਬੈਡਮਿੰਟਨ ਖਿਡਾਰੀ ਪ੍ਰਣਯ ਦੀ ਦਰਜਾਬੰਦੀ ’ਚ ਸੁਧਾਰ

Must read


ਨਵੀਂ ਦਿੱਲੀ: ਭਾਰਤ ਦੇ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਬੀਡਬਲਿਊਐਫ ਦਰਜਾਬੰਦੀ ਵਿਚ ਤਿੰਨ ਥਾਵਾਂ ਦੀ ਛਾਲ ਮਾਰ 23ਵੇਂ ਨੰਬਰ ਉਤੇ ਪਹੁੰਚ ਗਏ ਹਨ। ਉਨ੍ਹਾਂ ਦੇ ਹੁਣ 52875 ਅੰਕ ਹਨ। ਹਾਲਾਂਕਿ ਪ੍ਰਣਯ ਪਿਛਲੇ ਤਿੰਨ ਸਾਲਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਖੇਡ ਵਿਚ ਸੰਘਰਸ਼ ਕਰ ਰਹੇ ਹਨ। ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਜਿਸ ਨੇ ਕੁਝ ਦਿਨ ਪਹਿਲਾਂ ਸਵਿਸ ਓਪਨ ਮੁਕਾਬਲਾ ਜਿੱਤਿਆ ਸੀ, ਸੱਤਵੇਂ ਨੰਬਰ ਉਤੇ ਟਿਕੀ ਹੋਈ ਹੈ। ਲਕਸ਼ਿਆ ਸੇਨ ਵੀ ਪੁਰਸ਼ਾਂ ਦੀ ਟੀਮ ਦੇ ਮੈਂਬਰ ਚਿਰਾਗ ਸ਼ੈੱਟੀ ਤੇ ਐੱਸ. ਰੰਕੀਰੈੱਡੀ ਦੇ ਨਾਲ ਸਿਖ਼ਰਲੇ ਦਸਾਂ ਵਿਚ ਸ਼ੁਮਾਰ ਹੈ। ਜਰਮਨ ਓਪਨ ਤੇ ਆਲ ਇੰਗਲੈਂਡ ਦੇ ਫਾਈਨਲ ਵਿਚ ਪਹੁੰਚਿਆ 20 ਸਾਲਾ ਸੇਨ ਨੌਵੇਂ ਨੰਬਰ ਉਤੇ ਹੈ। ਚਿਰਾਗ ਤੇ ਰੰਕੀਰੈੱਡੀ ਸੱਤਵੇਂ ਨੰਬਰ ਉਤੇ ਹਨ। ਕਿਦਾਂਬੀ ਸ੍ਰੀਕਾਂਤ ਸੰਸਾਰ ਵਿਚ 12 ਨੰਬਰ ਉਤੇ ਹੈ। ਜਦਕਿ ਬੀ ਸਾਈ ਪ੍ਰਨੀਤ 19ਵੇਂ ਨੰਬਰ ਉਤੇ ਹੈ। -ਪੀਟੀਆਈ

News Source link

- Advertisement -

More articles

- Advertisement -

Latest article