ਸ਼ਕਤੀ ਕਪੂਰ ਸੋਸ਼ਲ ਮੀਡੀਆ ‘ਤੇ ਉਂਜ ਤਾਂ ਕਾਫ਼ੀ ਘੱਟ ਐਕਟਿਵ ਰਹਿੰਦੇ ਹਨ, ਪਰ ਅੱਜ-ਕੱਲ ਦੇ ਹਾਲਾਤ ਨੂੰ ਵੇਖ ਕੇ ਉਹ ਖੁਦ ਨੂੰ ਰੋਕ ਨਹੀਂ ਪਾ ਰਹੇ ਹਨ। ਸ਼ਕਤੀ ਕਪੂਰ ਨੇ ਹਾਲ ਹੀ ਵਿੱਚ ਇੱਕ ਇਮੋਸ਼ਨਲ ਵੀਡੀਓ ਪੋਸਟ ਕੀਤਾ, ਜਿਸ ‘ਚ ਉਹ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ‘ਤੇ ਗੱਲ ਕਰਦੇ ਹੋਏ ਨਜ਼ਰ ਆਏ ਅਤੇ ਕਾਫ਼ੀ ਭਾਵੁਕ ਵੀ ਹੋ ਗਏ। ਉਦੋਂ ਤੋਂ ਸ਼ਕਤੀ ਕਪੂਰ ਨੂੰ ਪ੍ਰਸ਼ੰਸਕਾਂ ਦੇ ਮੈਸੇਜ਼ ਤੇ ਕਾਲਾਂ ਆ ਰਹੀਆਂ ਹਨ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਮਦਦ ਦੀ ਬੇਨਤੀ ਕਰ ਰਹੇ ਹਨ।
ਲੌਕਡਾਊਨ ਦੇ ਵਿਚਕਾਰ ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਪਰ ਹਾਂ, ਲੋਕਾਂ ਦੀ ਇਕ ਤਰ੍ਹਾਂ ਨਾਲ ਸਹਾਇਤਾ ਕੀਤੀ ਜਾ ਸਕਦੀ ਹੈ। ਸ਼ਕਤੀ ਕਪੂਰ ਦਾ ਕਹਿਣਾ ਹੈ ਕਿ ਵੱਖਰੀਆਂ ਟੀਮਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿੱਥੇ ਅਸੀਂ ਪੈਸਾ ਤੇ ਭੋਜਨ ਦਾਨ ਕਰ ਸਕਦੇ ਹਾਂ ਅਤੇ ਬਾਅਦ ਵਿੱਚ ਉਹ ਲੋਕਾਂ ਤਕ ਪਹੁੰਚ ਸਕਦਾ ਹੈ।
ਵੀਡੀਓ ਵਿੱਚ ਸ਼ਕਤੀ ਕਪੂਰ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਵੇਖ ਕੇ ਮੇਰਾ ਦਿਲ ਰੋਂਦਾ ਹੈ। ਸੜਕ ਤੋਂ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦੇਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਤੁਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕ ਪੱਤੇ ਖਾ ਕੇ ਭੁੱਖ ਮਿਟਾ ਰਹੇ ਹਨ। ਬਹੁਤ ਸਾਰੇ ਲੋਕ ਭੁੱਖੇ ਮਰ ਰਹੇ ਹਨ। ਟੇਰਨ ਤੇ ਰੇਲ ਗੱਡੀਆਂ ਹੇਠਾਂ ਆਉਣ ਕਾਰਨ ਮਰ ਰਹੇ ਹਨ। ਛੋਟੇ ਬੱਚੇ ਤੁਰ ਰਹੇ ਹਨ। ਨੰਗੇ ਪੈਰ, ਬਿਨਾਂ ਭੋਜਨ ਤੇ ਪਾਣੀ। ਇਹ ਸਭ ਵੇਖਣ ਤੋਂ ਬਾਅਦ ਕੋਈ ਕਿਵੇਂ ਸ਼ਾਂਤੀ ਨਾਲ ਬੈਠ ਸਕਦਾ ਹੈ। ਮੈਂ ਪੈਸੇ ਦਾਨ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਅਜਿਹਾ ਐਨਜੀਓ ਬਣਾਇਆ ਜਾਵੇ ਜੋ ਲੋਕਾਂ ਦੀ ਸਹਾਇਤਾ ਕਰ ਸਕੇ।
ਸ਼ਕਤੀ ਕਪੂਰ ਅਦਾਕਾਰ ਸੋਨੂੰ ਸੂਦ ਦੀ ਵੀ ਪ੍ਰਸ਼ੰਸਾ ਕਰਦਾ ਹੈ। ਸੋਨੂੰ ਨੇ 10 ਬੱਸਾਂ ਦਾ ਪ੍ਰਬੰਧ ਕੀਤਾ ਅਤੇ ਲਗਭਗ 350 ਪ੍ਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਕਰਨਾਟਕ ਭੇਜਿਆ। ਉਹ ਦੇਸ਼ ਦੇ ਕਈ ਹਿੱਸਿਆਂ ਵਿੱਚ ਵੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਰਿਹਾ ਹੈ। ਉਹ ਰੋਜ਼ਾਨਾ ਇਹ ਕੰਮ ਕਰ ਰਹੇ ਹਨ।