11.3 C
Patiāla
Monday, February 26, 2024

ਰੂਸ ਤੇ ਯੂਕਰੇਨ ਵਿਚਾਲੇ ਇਸਤਾਨਬੁੱਲ ਵਿੱਚ ਗੱਲਬਾਤ

Must read


ਇਸਤਾਨਬੁੱਲ (ਟਰਕੀ), 29 ਮਾਰਚ

ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਕ ਹੋਰ ਸ਼ਹਿਰ ਚਰਨੀਹੀਵ ਨੇੜੇ ਫੌਜੀ ਕਾਰਵਾਈ ’ਤੇ ਠੱਲ੍ਹ ਪਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਰੂਸ ਦੇ ਡਿਪਟੀ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਮੰਗਲਵਾਰ ਨੂੰ ਰੂਸ ਤੇ ਯੂਕਰੇਨ ਦੇ ਵਫਦਾਂ ਵਿਚਾਲੇ ਇਸਤਾਨਬੁੱਲ ਵਿੱਚ ਹੋਈ ਗੱਲਬਾਤ ਮਗਰੋਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਦੋਹਾਂ ਧਿਰਾਂ (ਰੂਸ ਤੇ ਯੂਕਰੇਨ) ਵਿੱਚ ਆਪਸੀ ਭਰੋਸਾ ਵਧਾਉਣ ਅਤੇ ਅਗਲੀ ਗੱਲਬਾਤ ਲਈ ਜ਼ਰੂਰੀ ਹਾਲਾਤ ਪੈਦਾ ਕਰਨ ਲਈ ਲਿਆ ਗਿਆ ਹੈ। ਅਲੈਗਜ਼ੈਡਰ ਫੋਮਿਨ ਵੱਲੋਂ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਰੂਸੀ ਵਫਦ ਦੀ ਦੇਸ਼ ਵਾਪਸੀ ਮਗਰੋਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਪਿਛਲੇ ਦੋ ਹਫਤਿਆਂ ਵਿੱਚ ਪਹਿਲੀ ਵਾਰ ਇਸਤਾਨਬੁੱਲ ਵਿੱਚ ਸਿੱਧੀ ਗੱਲਬਾਤ ਹੋਈ ਹੈ। -ਰਾਇਟਰਜ਼

News Source link

- Advertisement -

More articles

- Advertisement -

Latest article