18.2 C
Patiāla
Monday, March 27, 2023

ਦੁਲਹਨ ਦੇ ਜੋੜੇ 'ਚ ਮੋਨਾ ਸਿੰਘ ਨੇ ਪੰਜਾਬੀ ਗੀਤ 'ਤੇ ਕੀਤਾ ਡਾਂਸ, ਵੀਡੀਓ ਵਾਇਰਲ

Must read


ਟੀਵੀ ਅਦਾਕਾਰਾ ਮੋਨਾ ਸਿੰਘ ਨੇ ਅੱਜ ਆਪਣੇ ਦੱਖਣੀ ਭਾਰਤੀ ਬੁਆਏਫ੍ਰੈਂਡ ਸ਼ਿਆਮ ਨਾਲ ਵਿਆਹ ਕਰਵਾ ਲਿਆ ਹੈ। 38 ਸਾਲਾ ਮੋਨਾ ਸਿੰਘ ਦਾ ਵਿਆਹ ਮੁੰਬਈ ਵਿੱਚ ਹੋਇਆ ਹੈ। 

 

ਹਾਲਾਂਕਿ, ਮੋਨਾ ਨੇ ਆਪਣੇ ਵਿਆਹ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ। ਪਰ ਹੁਣ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡਿਓ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਮੋਨਾ ਸਿੰਘ ਲਾਲ ਜੋੜੇ ਵਿੱਚ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।
 

ਮੋਨਾ ਦਾ ਵਿਆਹ ਮੁੰਬਈ ਦੇ ਜੁਹੂ ਮਿਲਟਰੀ ਕਲੱਬ ਵਿੱਚ ਹੋਇਆ ਹੈ। ਆਪਣੇ ਵਿਆਹ ‘ਚ ਮੋਨਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਬਹੁਤ ਸਾਰੇ ਗਹਿਣੇ ਪਹਿਨੇ ਹੋਏ ਵੀ ਦਿਖਾਈ ਦੇ ਰਹੇ ਹਨ। ਉਸ ਦੀਆਂ ਕਈ ਵੀਡੀਓ ਅਤੇ ਫ਼ੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇੱਕ ਵੀਡੀਓ ‘ਚ ਮੋਨਾ ਪੰਜਾਬੀ ਗੀਤ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

 

 

ਵੀਡੀਓ ਇੱਥੇ ਵੇਖੋ

 





News Source link

- Advertisement -

More articles

- Advertisement -

Latest article