13.5 C
Patiāla
Tuesday, December 6, 2022

ਦਿੱਲੀ ਪੁਲੀਸ ਵੱਲੋਂ ਅੰਤਰਰਾਜੀ ਕਾਰਵਾਈ ਦੌਰਾਨ 12 ਮੁਲਜ਼ਮ ਕਾਬੂ : The Tribune India

Must read


ਨਵੀਂ ਦਿੱਲੀ, 29 ਮਾਰਚ

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੰਤਰਰਾਜੀ ਕਾਰਵਾਈ ਦੌਰਾਨ ਮੰਗਲਵਾਰ ਨੂੰ 12 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਕਿ ਸੰਗੀਨ ਜੁਰਮਾਂ ਵਿੱਚ ਸ਼ਾਮਲ ਹਨ। ਡੀਸੀ ਪੁਲੀਸ (ਵਿਸ਼ੇਸ਼ ਸੈੱਲ) ਮਾਨਿਸ਼ੀ ਚੰਦਰਾ ਨੇ ਦੱਸਿਆ ਕਿ ਪੁਲੀਸ ਨੇ ਲੱਕੀ ਪਟੀਆਲ-ਬੰਬੀਹਾ-ਕੌਸ਼ਲ ਗਠਜੋੜ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ ਵਿੱਚ ਵੱਡੀਆਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਇਸ ਗਰੋਹ ਨੇ ਦਿੱਲੀ ਅਤੇ ਯੂਪੀ ਵਿੱਚ ਅਪਰਾਧਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਕਾਬੂ ਕੀਤੇ ਮੁਲਜ਼ਮਾਂ ਵਿੱਚ ਸਾਜਨ ਉਰਫ਼ ਭੋਲੂ ਸ਼ਾਮਲ ਹੈ ਜਿਸ ਉੱਤੇ ਗੁਰੂਗ੍ਰਾਮ ਪੁਲੀਸ ਨੇ ਇਕ ਲੱਖ ਰੁਪਏ ਅਤੇ ਫਰੀਦਾਬਾਦ ਪੁਲੀਸ ਨੇ 50 ਹਜ਼ਾਰ ਦਾ ਇਨਾਮ ਰੱਖਿਆ ਹੋਇਆ ਸੀ। ਡੀਸੀਪੀ ਅਨੁਸਾਰ ਸਾਜਨ ਨੇ ਫਰੀਦਾਬਾਦ ਵਿੱਚ ਜੂਨ 2019 ਵਿੱਚ ਕਾਂਗਰਸੀ ਆਗੂ ਵਿਕਾਸ ਚੌਧਰੀ ਦੀ ਕਥਿਤ ਹੱਤਿਆ ਕੀਤੀ ਸੀ ਤੇ ਮਈ 2021 ਵਿੱਚ ਮੁਹਾਲੀ ਵਿੱਚ ਅਕਾਲੀ ਆਗੂ ਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਡ ਵਿੱਕੀ ਮਿੱਧੂ ਖੇਰਾ ਦੀ ਕਥਿਤ ਤੌਰ ’ਤੇ ਹੱਤਿਆ ਕੀਤੀ ਸੀ। -ਆਈਏਐੱਨਐੱਸ

News Source link

- Advertisement -

More articles

- Advertisement -

Latest article