ਦੇਸ਼ ਭਰ ‘ਚ ਕੋਰੋਨਾ ਦੀ ਦਹਿਸ਼ਤ ਲੋਕਾਂ ‘ਚ ਵੇਖੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਕੋਰੋਨਾ ਲਈ ਸਖਤ ਕਦਮ ਚੁੱਖ ਰਹੀਆਂ ਹਨ। ਲਗਭਗ ਸਾਰੇ ਸੂਬੇ ਦੀਆਂ ਸਰਕਾਰਾਂ ਨੇ ਸਕੂਲ, ਮਾਲ, ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਹੁਣ ਫਿਲਮ ਅਤੇ ਟੀਵੀ ਇੰਡਸਟਰੀ ਨੇ ਵੀ 19 ਮਾਰਚ ਤੋਂ 31 ਮਾਰਚ ਤਕ ਸ਼ੂਟਿੰਗ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇੰਡੀਅਨ ਮੋਸ਼ਨ ਪਿਕਰਚਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ (IMPPA) ਦੀ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਦੱਸ ਦੇਈਏ ਇਸ ਸਮੇਂ ਦੇਸ਼ ਅਤੇ ਵਿਦੇਸ਼ ‘ਚ ਫਿਲਮ ਅਤੇ ਟੀਵੀ ਲਈ ਸ਼ੂਟਿੰਗ ਚੱਲ ਰਹੀ ਹੈ। ਐਤਵਾਰ ਨੂੰ ਫੈਸਲਾ ਲੈਣ ਤੋਂ ਬਾਅਦ ਸਾਰਿਆਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ ਤਾਕਿ ਉਹ ਸ਼ੂਟਿੰਗ ਦਾ ਪੈਕਅਪ ਕਰ ਸਕਣ।
ਟੀਵੀ ਅਤੇ ਵੈੱਬ ਸੀਰੀਜ਼ ਦੇ ਚੇਅਰਮੈਨ ਜੇ.ਡੀ. ਮਜੀਠੀਆ ਨੇ ਕਿਹਾ, “ਦੇਸ਼, ਦੁਨੀਆ, ਸਮਾਜ, ਫਿਲਮ ਉਦਯੋਗ ਅਤੇ ਵਰਕਰਾਂ ਦੇ ਹਿੱਤ ਵਿੱਚ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਫੌਰੀ ਤੌਰ ‘ਤੇ ਵੀਰਵਾਰ 19 ਮਾਰਚ ਤੋਂ 31 ਮਾਰਚ ਤੱਕ ਫਿਲਮ, ਟੀਵੀ, ਵੈੱਬ ਸੀਰੀਜ਼ ਅਤੇ ਹੋਰ ਸਾਰੀਆਂ ਕਿਸਮਾਂ ਦੀ ਸ਼ੂਟਿੰਗਾਂ ਪੂਰੇ ਭਾਰਤ ‘ਚ ਬੰਦ ਕਰ ਦਿੱਤੀ ਜਾਵੇਗੀ।
ਸੂਟਿੰਗ ਬੰਦ ਕਰਨ ਦਾ ਫੈਸਲਾ IMPPA, FWICE, IFTDA, IFTPC ਅਤੇ WIFPA ਵਿਚਕਾਰ ਇੱਕ ਸਾਂਝੀ ਮੀਟਿੰਗ ‘ਚ ਲਿਆ ਗਿਆ। ਇਸ ‘ਚ ਅਸ਼ੋਕ ਪੰਡਿਤ (ਫਿਲਮ ਨਿਰਮਾਤਾ, ਪ੍ਰਧਾਨ ਆਈ.ਐਫ.ਟੀ.ਡੀ.ਏ.), ਜੇ.ਡੀ. ਮਜੀਠੀਆ (ਫਿਲਮ ਨਿਰਮਾਤਾ ਅਤੇ ਉਪ ਪ੍ਰਧਾਨ ਆਈਐਫਟੀਪੀਸੀ), ਟੀਪੀ ਅਗਰਵਾਲ (ਪ੍ਰਧਾਨ ਆਈਐਮਪੀਪੀਏ), ਅਸ਼ੋਕ ਦੂਬੇ (ਜਨਰਲ ਸਕੱਤਰ, ਐਫਡਬਲਿਯੂਆਈਸੀਈ), ਸੰਗਰਾਮ ਸ਼ਿਰਕੇ (ਪ੍ਰਧਾਨ, ਡਬਲਿਯੂਐਫਆਈਐਫਪੀਏ), ਨਿਰਮਾਤਾ ਟੀਨੂੰ ਵਰਮਾ, ਪ੍ਰਦੀਪ ਸਿੰਘ ਦੇ ਨਾਲ ਹੋਰ ਅਧਿਕਾਰੀ ਵੀ ਮੌਜੂਦ ਸਨ।