ਇਸਲਾਮਾਬਾਦ, 29 ਮਾਰਚ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਯੂਕਰੇਨ ਤੇ ਰੂਸ ਵਿਚਾਲੇ ਸੈਨਿਕ ਵਿਵਾਦ ਨੂੰ ਪੱਕੇ ਤੌਰ ਖਤਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਮਰਾਨ ਖਾਨ ਨੂੰ ਜ਼ੇਲੈਂਸਕੀ ਨੇ ਫੋਨ ਕੀਤਾ ਅਤੇ ਦੋਹਾਂ ਆਗੂਆਂ ਨੇ ਜੰਗ ਕਾਰਨ ਪੈਦਾ ਹੋਏ ਹਾਲਾਤ ਬਾਰੇ ਗੱਲਬਾਤ ਕੀਤੀ। ਇਸੇ ਦੌਰਾਨ ਇਮਰਾਨ ਖਾਨ ਨੇ ਇਸ ਜੰਗੀ ਕਾਰਵਾਈ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਿਵਾਦ ਨੂੰ ਆਪਸੀ ਗੱਲਬਾਤ ਤੇ ਕੂਟਨੀਤੀ ਰਾਹੀਂ ਸੁਲਝਾਉਣ ਦਾ ਸੁਝਾਅ ਦਿੱਤਾ। -ਪੀਟੀਆਈ