ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਉਨ ਕਾਰਨ ਸਾਰੇ ਲੋਕ ਮੁਸ਼ਕਿਲ ਨਾਲ ਕਿਤੇ ਆ-ਜਾ ਪਾ ਰਹੇ ਹਨ। ਤਾਲਾਬੰਦੀ ਦੇ ਚੌਥੇ ਪੜਾਅ ਵਿਚ ਉਡਾਣਾਂ ਸ਼ੁਰੂ ਹੋ ਗਈਆਂ ਹਨ। ਭੈਣ ਅਲਕਾ ਭਾਟੀਆ ਅਤੇ ਬੱਚਿਆਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਲਈ ਅਭਿਨੇਤਾ ਅਕਸ਼ੈ ਕੁਮਾਰ ਨੇ ਪੂਰੀ ਹਵਾਈ ਉਡਾਣ ਬੁੱਕ ਕਰ ਲਈ ਹੈ।
ਅਕਸ਼ੈ ਕੁਮਾਰ ਨੇ ਆਪਣੀ ਭੈਣ ਅਤੇ ਬੱਚਿਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਅਜਿਹਾ ਕੀਤਾ ਹੈ। ਖਬਰਾਂ ਅਨੁਸਾਰ ਮੁੰਬਈ ਤੋਂ ਦਿੱਲੀ ਜਾਣ ਵਾਲੀ ਇਕ ਹੀ ਉਡਾਣ ਚ ਘੱਟ ਯਾਤਰੀ ਸਨ। ਇਸ ਯਾਤਰਾ ਚ ਯਾਤਰੀਆਂ ਚ ਅਲਕਾ ਭਾਟੀਆ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਮ ਸ਼ਾਮਲ ਹਨ।
ਦੱਸ ਦੇਈਏ ਕਿ ਅਕਸ਼ੈ ਕੁਮਾਰ ਪਹਿਲੇ ਸੈਲੀਬ੍ਰਿਟੀ ਹਨ ਜੋ ਕੋਰੋਨਾ ਵਾਇਰਸ ਦੇ ਵਿਚਕਾਰ ਸ਼ੂਟਿੰਗ ‘ਤੇ ਪਰਤੇ ਹੈ। 20 ਲੋਕਾਂ ਦੀ ਟੀਮ ਦੇ ਨਾਲ ਆਰ ਬਾਲਕੀ ਅਤੇ ਅੱਕੀ ਨੇ ਇੱਕ ਇਸ਼ਤਿਹਾਰ ਸ਼ੂਟ ਕੀਤਾ ਹੈ। ਸ਼ੂਟ ਦੌਰਾਨ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ। ਇਹ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਦੀ ਸਥਿਤੀ ਤੇ ਅਧਾਰਿਤ ਇਕ ਇਸ਼ਤਿਆਰ ਹੈ, ਜਿਸ ਚ ਅਕਸ਼ੈ ਕੁਮਾਰ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਸੁਝਾਅ ਦਿੰਦੇ ਹੋਏ ਦਿਖਾਈ ਦੇਣਗੇ।
ਦੱਸਿਆ ਜਾਂਦਾ ਹੈ ਕਿ ਨਿਰਮਾਤਾਵਾਂ ਨੇ ਅਕਸ਼ੇ ਕੁਮਾਰ ਦੀ ਫਿਲਮ ‘ਲਕਸ਼ਮੀ ਬੰਬ’ ਨੂੰ ਵੀ ਓਟੀਟੀ ‘ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਦੇ ਡਿਜੀਟਲ ਅਧਿਕਾਰਾਂ ਨੂੰ 125 ਕਰੋੜ ਰੁਪਏ ਵਿੱਚ ਵੇਚਿਆ ਦਿੱਤਹ ਗਿਆ ਹੈ। ਇਹ ਫਿਲਮ 22 ਮਈ ਨੂੰ ਰਿਲੀਜ਼ ਹੋਣ ਵਾਲੀ ਸੀ।
ਦੱਸ ਦੇਈਏ ਕਿ ਅਕਸ਼ੈ ਕੁਮਾਰ ਦੇ ਉਲਟ ਕਿਅਰਾ ਅਡਵਾਨੀ ਫਿਲਮ ‘ਲਕਸ਼ਮੀ ਬੰਬ’ ‘ਚ ਨਜ਼ਰ ਆਉਣਗੀ। ਇਹ ਇੱਕ ਕਾਮੇਡੀ-ਡਰਾਉਣੀ ਫਿਲਮ ਹੈ। ਇਸ ਦਾ ਨਿਰਦੇਸ਼ਨ ਰਾਘਵ ਲਾਰੈਂਸ ਨੇ ਕੀਤਾ ਹੈ। ਇਹ ਫਿਲਮ ਦੱਖਣੀ ਦੀ ਸੁਪਰਹਿੱਟ ਫਿਲਮ ਮੁਨੀ 2: ਕੰਚਨਾ ਦਾ ਹਿੰਦੀ ਰੀਮੇਕ ਹੈ।