ਬਾਲੀਵੁੱਡ ਦੇ ਮਹਾਨ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਛੇਤੀ ਹੀ ਹਾਲੀਵੁੱਡ ਫਿਲਮ ‘ਟ੍ਰੈਪ ਸਿਟੀ’ ਲਈ ਇਕ ਰੈਪ ਗੀਤ ਰਿਕਾਰਡ ਕਰਨਗੇ। ਇਹ ਫਿਲਮ ਇਕ ਡਰੱਗ ਡੀਲਰ-ਰੈਪਰ ਦੀ ਕਹਾਣੀ ‘ਤੇ ਅਧਾਰਤ ਹੈ, ਜੋ ਬਾਅਦ ‘ਚ ਨਸ਼ਾ ਮਾਫੀਆ ਤੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦਾ ਹੈ ਤਾਂ ਜੋ ਉਹ ਆਪਣੇ ਗਾਇਕੀ ਦੇ ਕਰੀਅਰ ‘ਚ ਇਕ ਵੱਡਾ ਸਥਾਨ ਪ੍ਰਾਪਤ ਕਰ ਸਕੇ।
ਲਹਿਰੀ ਨੇ ਕਿਹਾ, “ਟ੍ਰੈਪ ਸਿਟੀ’ ਦਾ ਨਾਮ ਆਪਣੇ ਆਪ ‘ਚ ਕਾਫੀ ਉਤਸਾਹਿਤ ਕਰਨ ਵਾਲਾ ਹੈ। ਅਜੋਕੀ ਆਧੁਨਿਕ ਜ਼ਿੰਦਗੀ ‘ਚ ਕੰਕਰੀਟ ਦੇ ਜੰਗਲ ਹਰਿਆਲੀ ਦੀ ਥਾਂ ਨੂੰ ਘੇਰਦੇ ਜਾ ਰਹੇ ਹਨ ਅਤੇ ਅਸੀ ਟਰੈਪ ਸਿਟੀ ‘ਚ ਰਹਿ ਰਹੇ ਹਾਂ। ਟੇਲ ਗਣੇਸ਼ਨ ਦੀ ਇਸ ਫਿਲਮ ‘ਚ ਕੁਝ ਹੋਰ ਵੀ ਹੈ ਜੋ ਮੇਰੇ ਦਿਲ ਦੇ ਕਾਫੀ ਕਰੀਬ ਹੈ।” ਇਸ ਫਿਲਮ ਦੇ ਸਹਿ-ਨਿਰਮਾਤਾ ਟੇਲ ਗਣੇਸ਼ਨ ਹਨ।
ਲਹਿਰੀ ਨੇ ਕਿਹਾ, “ਜਦੋਂ ਗਣੇਸ਼ਨ ਨੇ ਮੈਨੂੰ ਫਿਲਮ ਦੀ ਕਹਾਣੀ ਦੱਸੀ ਅਤੇ ਮੈਂ ਟ੍ਰੇਲਰ ਦੇ ਨਾਲ-ਨਾਲ ਉਸ ਦੀ ਦੂਜੀ ਫਿਲਮ ‘ਡੇਵਿਲਜ਼ ਨਾਈਟ – ਡੋਨ ਦੀ ਨੇਨ ਰੂਜ’ ਵੇਖੀ ਤਾਂ ਮੈਨੂੰ ਲੱਗਿਆ ਕਿ ਸਾਡੇ ਵਿਚਾਰ ਮਿਲਦੇ-ਜੁਲਦੇ ਹਨ ਅਤੇ ਮੈਂ ‘ਟਰੈਪ ਸਿਟੀ’ ਲਈ ਇੱਕ ਰੋਮਾਂਚਕ ਗੀਤ ਬਣਾਉਣ ‘ਤੇ ਸਹਿਮਤੀ ਪ੍ਰਗਟਾ ਦਿੱਤੀ।”