ਪੱਤਰ ਪੇ੍ਰਕ
ਮਾਛੀਵਾੜਾ, 28 ਮਾਰਚ
ਸਥਾਨਕ ਪੁਲੀਸ ਨੇ ਮੰਦਬੁੱਧੀ ਨਾਬਾਲਗ ਲੜਕੀ (15) ਨਾਲ ਜਬਰ-ਜਨਾਹ ਦੇ ਦੋਸ਼ ਹੇਠ ਸੋਹਣ ਸਿੰਘ ਉਰਫ਼ ਸੋਹਣੀ (65) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਮਾਛੀਵਾੜਾ ਬਲਾਕ ਦੇ ਹੀ ਇੱਕ ਪਿੰਡ ਦਾ ਵਾਸੀ ਅਤੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਹੈ। ਮਾਛੀਵਾੜਾ ਥਾਣਾ ’ਚ ਪੀੜਤ ਲੜਕੀ ਦੀ ਭੂਆ ਨੇ ਬਿਆਨ ਦਰਜ ਕਰਵਾਏ ਕਿ 26 ਮਾਰਚ ਨੂੰ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਸ ਨੂੰ ਮਾਮਲੇ ਬਾਰੇ ਪਤਾ ਲੱਗਿਆ। ਮਾਛੀਵਾੜਾ ਪੁਲੀਸ ਨੇ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।