22.5 C
Patiāla
Friday, September 13, 2024

ਪੁਸਤਕ ਰਿਲੀਜ਼ ਤੇ ਰੂਬਰੂ ਸਮਾਗਮ

Must read


ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ, ਇਨਾਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਤੋਂ ਆਏ ਨਾਮਵਰ ਗੀਤਕਾਰ ਮੰਗਲ ਹਠੂਰ ਨਾਲ ਰੂਬਰੂ ਲਈ ਵਿਸ਼ੇਸ਼ ਪ੍ਰੋਗਰਾਮ ‘ਮਹਿਫ਼ਲ-ਏ-ਮੰਗਲ’ ਰਚਾਇਆ ਗਿਆ। ਮੰਗਲ ਹਠੂਰ ਨੂੰ ਪੰਜਾਬੀ ਗਾਇਕੀ ਵਿੱਚ ਉਸਾਰੂ, ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਪਾਏ ਗਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਇੰਗਲੈਂਡ ਵਾਸੀ ਲੇਖਕ ਮਹਿੰਦਰ ਸਿੰਘ ਦਿਲਬਰ ਦੀ ਕਿਤਾਬ ‘ਇੱਕ ਸੀ ਸਾਜ਼ੀਆ’, ਕੈਨੇਡਾ ਵੱਸਦੇ ਗ਼ਜ਼ਲਗੋ ਇੰਦਰਜੀਤ ਧਾਮੀ ਦੀ ਕਿਤਾਬ ‘ਮਲਕੜੇ ਪੱਬ’ ਅਤੇ ਗੀਤਕਾਰ ਮੰਗਲ ਹਠੂਰ ਦੀ ਕਿਤਾਬ ‘ਗੁੱਸੇ ਗਿਲੇ’ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਧਾਮੀ ਪਰਿਵਾਰ ਦੇ ਮੈਂਬਰ ਇਕਬਾਲ ਸਿੰਘ ਧਾਮੀ ਨੂੰ ਇਪਸਾ ਵੱਲੋਂ ਐਵਾਰਡ ਆਫ ਆਨਰ ਦਿੱਤਾ ਗਿਆ।

ਮਹਿਫ਼ਲ ਏ ਮੰਗਲ ਦਾ ਆਗਾਜ਼ ਬ੍ਰਿਸਬੇਨ ਦੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਨਾਲ ਜੁੜੇ ਨਾਮਵਰ ਚਿਹਰਿਆਂ ਦੀ ਮੌਜੂਦਗੀ ਨਾਲ ਹੋਇਆ। ਇਸ ਮੌਕੇ ਗੀਤਕਾਰ ਸੁਰਜੀਤ ਸੰਧੂ, ਲੋਕ ਗਾਇਕ ਹੈਪੀ ਚਾਹਲ, ਮੀਤ ਧਾਲੀਵਾਲ, ਆਤਮਾ ਹੇਅਰ, ਕੰਵਲ ਢਿੱਲੋਂ, ਤੇਜਿੰਦਰ ਭੰਗੂ, ਗੁਰਜੀਤ ਬਾਰੀਆ, ਅਮਨਦੀਪ ਕੌਰ ਟੱਲੇਵਾਲ ਅਤੇ ਰਾਜਦੀਪ ਲਾਲੀ ਆਦਿ ਗਾਇਕਾਂ ਨੇ ਖ਼ੂਬਸੂਰਤ ਗੀਤਾਂ ਨਾਲ ਮਾਹੌਲ ਬੰਨ੍ਹ ਦਿੱਤਾ। ਦਲਵੀਰ ਹਲਵਾਰਵੀ ਨੇ ਮਹਿੰਦਰ ਸਿੰਘ ਦਿਲਬਰ ਦੀ ਕਿਤਾਬ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਨੂੰ ਮੰਗਲ ਹਠੂਰ ਨੇ ਸਟੇਜ ’ਤੇ ਆਉਂਦਿਆਂ ਹੀ ਆਪਣੇ ਰੰਗ ਵਿੱਚ ਰੰਗ ਦਿੱਤਾ। ਇੱਕ ਤੋਂ ਬਾਅਦ ਇੱਕ ਖ਼ੂਬਸੂਰਤ ਗੀਤ ਪੇਸ਼ ਕਰਦਿਆਂ ਉਸ ਨੇ ਪ੍ਰੋਗਰਾਮ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਇਸ ਮੌਕੇ ਸਰੋਤਿਆਂ ਤੋਂ ਇਲਾਵਾ ਇਪਸਾ ਪ੍ਰਧਾਨ ਰੁਪਿੰਦਰ ਸੋਜ਼, ਬਿਕਰਮਜੀਤ ਸਿੰਘ ਚੰਦੀ, ਮੀਤ ਪ੍ਰਧਾਨ ਪਾਲ ਰਾਊਕੇ, ਪਰਮਜੀਤ ਵਿਰਕ, ਗੁਰਵਿੰਦਰ ਖੱਟੜਾ, ਪੱਤਰਕਾਰ ਪੁਸ਼ਪਿੰਦਰ ਤੂਰ, ਕਮਲਦੀਪ ਸਿੰਘ ਬਾਜਵਾ, ਦੀਪਇੰਦਰ ਸਿੰਘ, ਸ਼ਮਸ਼ੇਰ ਸਿੰਘ ਚੀਮਾ, ਜਗਸੀਰ ਦੁਸਾਂਝ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।



News Source link
#ਪਸਤਕ #ਰਲਜ #ਤ #ਰਬਰ #ਸਮਗਮ

- Advertisement -

More articles

- Advertisement -

Latest article