34.8 C
Patiāla
Monday, October 14, 2024

ਦੁਨੀਆ ਨੂੰ ਸਦਾ ਲਈ ਅਲਵਿਦਾ ਆਖਣ ਵਾਲੇ ਕਰਤਾਰ ਰਮਲਾ ਕਿਵੇਂ ਬਣੇ ਸਨ ਰਾਤੋਂ-ਰਾਤ ਸਟਾਰ

Must read


ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਨੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਬੁੱਧਵਾਰ ਸ਼ਾਮ ਲਗਭਗ 4 ਵਜੇ ਕਰਤਾਰ ਰਮਲਾ ਨੇ ਆਖਰੀ ਸਾਹ ਲਏ। ਉਹ 73 ਸਾਲ ਦੇ ਸਨ। ਕਰਤਾਰ ਰਮਲਾ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਕਈ ਪੰਜਾਬੀ ਗਾਇਕਾਂ ਦੇ ਵੀ ਪਸੰਦੀਦਾ ਗਾਇਕ ਹਨ।
 

ਕਰਤਾਰ ਰਮਲਾ ਦਾ ਜਨਮ 1947 ਨੂੰ ਮਾਤਾ ਕਰਤਾਰ ਕੌਰ ਗਿਆਨੀ ਪਿਆਰਾ ਸਿੰਘ ਦੇ ਘਰ ਪਿੰਡ ਹੁਦਾਲ ਜ਼ਿਲ੍ਹਾ ਲਹੌਰ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਫ਼ਰੀਦਕੋਟ ਵਿੱਚ ਆ ਕੇ ਵੱਸ ਗਿਆ। ਇਸ ਦੌਰਾਨ ਕਰਤਾਰ ਰਮਲਾ ਸਿਰਫ਼ ਚਾਰ ਮਹੀਨੇ ਦੇ ਸਨ। ਫ਼ਰੀਦਕੋਟ ਵਿੱਚ ਹੀ ਉਨ੍ਹਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਅਤੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ।

 


 

ਕਰਤਾਰ ਰਮਲਾ ਦੇ ਪਿਤਾ ਇੱਕ ਕਿਸਾਨ ਸਨ ਪਰ ਉਹ ਸੰਗੀਤ ਦੀਆਂ ਡੁੰਘਾਈਆਂ ਦੇ ਵੀ ਗਿਆਤਾ ਸਨ। ਕਰਤਾਰ ਰਮਲਾ ਨੇ ਆਪਣੇ ਪਿਤਾ ਤੋਂ ਹੀ ਤੂੰਬੀ ਵਜਾਉਣੀ ਤੇ ਹੋਰ ਸਾਜ਼ ਵਜਾਉਣੇ ਸਿੱਖੇ। ਕਰਤਾਰ ਰਮਲਾ ਦੇ ਗੀਤਾਂ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਵਿੱਚ ਵਿਅੰਗ ਹੁੰਦਾ ਹੈ। ਇਸ ਕਰਕੇ ਉਨ੍ਹਾਂ ਦੀ ਅਲੋਚਨਾ ਵੀ ਹੁੰਦੀ ਸੀ, ਪਰ ਲੋਕਾਂ ਦੀ ਪਰਵਾਹ ਕੀਤੇ ਬਗੈਰ ਉਨ੍ਹਾਂ ਨੇ ਆਪਣਾ ਸੰਗੀਤਕ ਸਫ਼ਰ ਜਾਰੀ ਰੱਖਿਆ। ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਦੇ ਗੀਤਾਂ ਵਿੱਚ ਉਹੀ ਸਭ ਕੁਝ ਹੁੰਦਾ ਹੈ, ਜਿਹੜਾ ਪੰਜਾਬ ਦੇ ਸੱਭਿਆਚਾਰ ਵਿੱਚ ਹੈ।
 

ਕਰਤਾਰ ਰਮਲਾ ਨੂੰ ਗਾਇਕ ਬਣਨ ਵਿੱਚ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀ ਕਰਨ ਪਰ ਕਰਤਾਰ ਰਮਲਾ ਦਾ ਸੁਫਨਾ ਇੱਕ ਕਾਮਯਾਬ ਗਾਇਕ ਬਣਨ ਦਾ ਸੀ। ਇਸ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਉਨ੍ਹਾਂ ਨੇ ਉਸ ਸਮੇਂ ਦੇ ਕਈ ਗਾਇਕਾਂ ਨਾਲ ਵੀ ਕੰਮ ਕੀਤਾ।

 


 

ਰਮਲਾ ਨੇ ਮੁਹੰਮਦ ਸਦੀਕ, ਦੀਦਾਰ ਸੰਧੂ, ਜਗਮੋਹਨ ਕੌਰ, ਨਰਿੰਦਰ ਬੀਬਾ ਨਾਲ ਕੰਮ ਕੀਤਾ ਪਰ ਸਭ ਤੋਂ ਜ਼ਿਆਦਾ ਸਮਾਂ ਉਨ੍ਹਾਂ ਨੇ ਮੁਹੰਮਦ ਸਦੀਕ ਨਾਲ ਗੁਜ਼ਾਰਿਆ। ਸਦੀਕ ਦੇ ਅਖਾੜਿਆਂ ਦੌਰਾਨ ਕਰਤਾਰ ਰਮਲਾ ਵੀ ਇੱਕ-ਦੋ ਗੀਤ ਗਾਉਂਦੇ ਸਨ। ਸਦੀਕ ਅਤੇ ਰਮਲਾ ਦੀ ਜੋੜੀ ਇਸ ਤਰ੍ਹਾਂ ਦੀ ਸੀ ਜਿਵੇਂ ਦੋਵੇਂ ਭਰਾ ਹੋਣ। ਮੁਹੰਮਦ ਸਦੀਕ ਨੇ ਕਰਤਾਰ ਰਮਲਾ ਤੋਂ ਹੀ ਪੱਗ ਬੰਨਣੀ ਸਿੱਖੀ ਸੀ ਅਤੇ ਰਮਲਾ ਨੇ ਹੀ ਸਦੀਕ ਨੂੰ ਤੂੰਬੀ ਦੇ ਕੁਝ ਗੁਰ ਦੱਸੇ ਸਨ। ਸਦੀਕ ਨਾਲ ਅਖਾੜਿਆ ਵਿੱਚ ਪੇਸ਼ਕਾਰੀ ਦੇਣ ਨਾਲ ਉਨ੍ਹਾਂ ਦੀ ਵੀ ਪਛਾਣ ਬਣਨ ਲੱਗੀ ਸੀ।
 

ਕਰਤਾਰ ਰਮਲਾ ਨੇ 1978 ਨੂੰ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ। ਇਸ ਗਾਣੇ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ ਅਤੇ ਇਹ ਗਾਣਾ ਸੁਪਰ ਹਿੱਟ ਹੋਇਆ ਸੀ। ਕਰਤਾਰ ਰਮਲਾ ਦੀਆਂ ਕਈ ਕੇਸੈਟਾਂ ਤੇ ਗੀਤ ਮਾਰਕਿਟ ਵਿੱਚ ਆਏ, ਜਿਹੜੇ ਕਿ ਬਹੁਤ ਹਿੱਟ ਰਹੇ ਪਰ ਇਨ੍ਹਾਂ ਵਿੱਚੋਂ ‘ਜੋਬਨ ਵੇਖਿਆ ਮੁਕਦਾ ਨਹੀਂ’ ਸਭ ਤੋਂ ਵੱਧ ਹਿੱਟ ਰਿਹਾ। ਇਸ ਗੀਤ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ। ਇਸ ਗੀਤ ਨਾਲ ਕਰਤਾਰ ਰਮਲਾ ਰਾਤੋਂ-ਰਾਤ ਸਟਾਰ ਬਣ ਗਏ ਸਨ।

 


 

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ‘ਰੰਨ ਬੋਤਲ ਵਰਗੀ’, ‘ਕਿਉਂ ਮੱਖਣਾ ਤੈਨੂੰ ਪਿਆਰ ਨਹੀਂ ਆਉਂਦਾ’, ‘ਇਹ ਜੋਬਨ ਵੇਖਿਆ ਮੁਕਦਾ ਨਹੀਂ’, ‘ਮੋੜੀਂ ਬਾਬਾ ਡਾਂਗ ਵਾਲਿਆ’, ‘ਚੰਨਾ ਮੈਂ ਪਲਸ ਟੂ ਤੋਂ ਫੇਲ ਹੋ ਗਈ’ ਆਦਿ ਹਨ।
 

ਕਰਤਾਰ ਰਮਲਾ ਨੇ ਕਈ ਡਿਊਟ ਗਾਣੇ ਵੀ ਕੀਤੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬੀਬੀ ਸੁਖਵੰਤ ਕੌਰ ਨਾਲ ਜੋੜੀ ਬਣਾਈ ਸੀ। ਇਸ ਜੋੜੀ ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਨਜੀਤ ਕੌਰ, ਊਸ਼ਾ ਕਿਰਨ ਤੋਂ ਇਲਾਵਾ ਹੋਰ ਕਈ ਗਾਇਕਾਵਾਂ ਨਾਲ ਜੋੜੀ ਬਣਾਈ।





News Source link

- Advertisement -

More articles

- Advertisement -

Latest article