33.1 C
Patiāla
Saturday, April 20, 2024

ਵਿਵਾਦਾਂ 'ਚ ਫਸੀ ਵੈੱਬ ਸੀਰੀਜ਼ 'ਪਤਾਲ ਲੋਕ', ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਭੇਜਿਆ ਨੋਟਿਸ

Must read


ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਵੈੱਬ ਸੀਰੀਜ਼ ‘ਪਤਾਲ ਲੋਕ’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪ੍ਰਸਿੱਧੀ ਦੇ ਨਾਲ-ਨਾਲ ਇਹ ਲੜੀ ਹੁਣ ਵਿਵਾਦਾਂ ਵਿੱਚ ਆ ਗਿਆ ਹੈ। ਦੋਸ਼ ਹੈ ਕਿ ਸੀਰੀਜ਼ ‘ਚ ਨੇਪਾਲੀ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਇਸ ਦੇ ਲਈ ਲਾਇਰ ਗਿਲਡ ਦੇ ਮੈਂਬਰ ਵੀਰੇਨ ਸਿੰਘ ਗੁਰੰਗ ਨੇ ਇਸ ਸੀਰੀਜ਼ ਦੇ ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
 

ਵੀਰੇਨ ਨੇ ਕਿਹਾ ਹੈ ਕਿ ‘ਪਤਾਲ ਲੋਕ’ ਦੇ ਦੂਜੇ ਐਪੀਸੋਡ ‘ਚ ਇੱਕ ਦ੍ਰਿਸ਼ ਹੈ, ਜਿਸ ‘ਚ ਇੱਕ ਮਹਿਲਾ ਪੁਲਿਸ ਪੁੱਛਗਿੱਛ ਦੌਰਾਨ ਨੇਪਾਲੀ ਕਿਰਦਾਰ ‘ਤੇ ਨਸਲਵਾਦੀ ਗਾਲ਼ ਦੀ ਵਰਤੋਂ ਕਰਦੀ ਹੈ। ਜੇ ਸਿਰਫ਼ ਨੇਪਾਲੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਤਾਂ ਕੋਈ ਸਮੱਸਿਆ ਨਹੀਂ ਹੋਣੀ ਸੀ, ਪਰ ਇਸ ਦੇ ਬਾਅਦ ਦਾ ਸ਼ਬਦ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਨੁਸ਼ਕਾ ਸ਼ਰਮਾ ਇਸ ਸ਼ੋਅ ਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ, ਇਸ ਲਈ ਅਸੀਂ ਉਸ ਨੂੰ ਨੋਟਿਸ ਭੇਜਿਆ ਹੈ।
 

ਗੁਰੰਗ ਨੇ ਕਿਹਾ ਕਿ ਇਸ ਮਾਮਲੇ ‘ਚ ਅਜੇ ਤਕ ਅਨੁਸ਼ਕਾ ਸ਼ਰਮਾ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਜੇ ਜਵਾਬ ਨਾ ਮਿਲਿਆ ਤਾਂ ਉਹ ਮਾਮਲਾ ਅੱਗੇ ਲਿਜਾਇਆ ਜਾਵੇਗਾ।
 

ਦੱਸ ਦੇਈਏ ਕਿ ਵੈੱਬ ਸੀਰੀਜ਼ ‘ਪਤਾਲ’ ਲੋਕ ‘ਚ ਜੈਦੀਪ ਅਹਿਲਾਵਤ ਨੀਰਜ ਕਾਬੀ, ਅਭਿਸ਼ੇਕ ਬੈਨਰਜ਼ੀ, ਸਵਸਤਿਕਾ ਮੁਖਰਜੀ, ਨਿਹਾਰਿਕਾ, ਜਗਜੀਤ, ਗੁਲ ਪਨਾਗ ਜਿਹੇ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਵੈੱਬ ਸੀਰੀਜ਼ ਸੁਦੀਪ ਸ਼ਰਮਾ ਨੇ ਲਿਖੀ ਹੈ। ਇਸ ਦੇ ਨਾਲ ਹੀ ਇਸ ਦਾ ਨਿਰਦੇਸ਼ਨ ਅਵਿਨਾਸ਼ ਅਰੁਣ ਤੇ ਪ੍ਰੋਸ਼ਿਤ ਰਾਏ ਨੇ ਕੀਤਾ ਹੈ।





News Source link

- Advertisement -

More articles

- Advertisement -

Latest article