ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਇਨ੍ਹੀਂ ਦਿਨੀਂ ਲਾਸ ਏਂਜਲਸ ਚ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹੁਣ ਉਨ੍ਹਾਂ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਜਿਰਾਫ ਨੂੰ ਸਬਜ਼ੀਆਂ ਦਿੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਚ ਸੰਨੀ ਲਾਸ ਏਂਜਲਸ ਦੇ ਇਕ ਵਾਈਲਡ ਲਾਈਫ ਪਾਰਕ ਚ ਦਿਖਾਈ ਦੇ ਰਹੀ ਹੈ। ਉਹ ਇਕ ਜਿਰਾਫ ਨੂੰ ਪਿਆਰ ਨਾਲ ਸਬਜ਼ੀਆਂ ਦਿੰਦੀ ਵੇਖੀ ਜਾਂਦੀ ਹੈ। ਇਸ ਦੌਰਾਨ ਉਹ ਰੈਡ ਟਾਪ ‘ਚ ਨਜ਼ਰ ਆ ਰਹੀ ਹੈ। ਇਸਦੇ ਨਾਲ ਉਨ੍ਹਾਂ ਨੇ ਇੱਕ ਮਾਸਕ ਵੀ ਪਾਇਆ ਹੋਇਆ ਹੈ।
ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਧੰਨਭਾਗ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਦੋ ਸੰਕਟਾਂ ਵਿਚਾਲੇ ਇਸ ਜੰਗਲੀ ਜੀਵਣ ਸਿੱਖਣ ਕੇਂਦਰ ਦੀ ਸਹਾਇਤਾ ਕਰਨ ਦੇ ਯੋਗ ਹੋ ਸਕੇ। ਉਹ ਸਾਰੇ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਲਈ ਬਹੁਤ ਸਖਤ ਮਿਹਨਤ ਕਰ ਰਹੇ ਹਨ ਤੇ ਇਨ੍ਹਾਂ ਚੋਂ ਬਹੁਤਿਆਂ ਨੂੰ ਜੰਗਲਾਂ ਚ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
.