19.5 C
Patiāla
Monday, December 2, 2024

ਸੰਗਰੂਰ: ਪੰਜਾਬ ਦੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਸਵਾਗਤੀ ਮਾਰਚ, ਪੱਕੇ ਕਰਨ ਦੀ ਮੰਗ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 27 ਮਾਰਚ

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਵੱਡੀ ਗਿਣਤੀ ’ਚ ਕੱਚੇ ਅਧਿਆਪਕਾਂ ਵਲੋਂ ਰੈਗੂਲਰ ਕਰਨ ਦੇ ਵਾਅਦੇ ਯਾਦ ਕਰਵਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਸਵਾਗਤੀ ਮਾਰਚ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੱਕੇ ਕੀਤੇ ਜਾਣ ਵਾਲੇ 35 ਹਜ਼ਾਰ ਕੱਚੇ ਮੁਲਾਜ਼ਮਾਂ ਵਿਚ ਸਿੱਖਿਆ ਪ੍ਰੋਵਾਈਡਰ ਅਧਿਆਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਅਧਿਆਪਕਾਂ ਵਲੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਮਾਤਾ ਹਰਪਾਲ ਕੌਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ‘ਆਪ’ ਸਰਕਾਰ ਬਣਨ ’ਤੇ ਸੁਭਕਾਮਨਾਵਾਂ ਦੇ ਕੇ ਆਪਣੇ ਆਰਥਿਕ ਹਾਲਾਤਾਂ ਬਾਰੇ ਜਾਣੂ ਕਰਵਾਉਂਦਿਆਂ ਰੈਗੂਲਰ ਕਰਨ ਦਾ ਵਾਅਦਾ ਵੀ ਯਾਦ ਕਰਵਾਇਆ। ਯੂਨੀਅਨ ਪੰਜਾਬ ਦੇ ਸੱਦੇ ’ਤੇ ਕੱਚੇ ਅਧਿਆਪਕ ਇਥੇ ਪਟਿਆਲਾ ਰੋਡ ਸਥਿਤ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਸਵਾਗਤੀ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੁੱਜੇ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਮਰਵਾਹਾ ਅਤੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜ ਹਜ਼ਾਰ ਸਿੱਖਿਆ ਪ੍ਰੋਵਾਈਡਰ (ਕੱਚੇ ਅਧਿਆਪਕ) 18 ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਝੱਲ ਕੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਮੋਗਾ, ਮੀਤ ਪ੍ਰਧਾਨ ਗੁਰਪ੍ਰੀਤ ਗੁਰੀ, ਪ੍ਰੀਤ ਮਾਨ, ਰਿੰਪਲਜੀਤ ਮੁਕਤਸਰ, ਜਗਸੀਰ ਫਿਰੋਜ਼ਪੁਰ, ਰਛਪਾਲ ਫਰੀਦਕੋਟ, ਜਗਸੀਰ ਘਾਰੂ, ਵਿਕਾਸ ਸੰਗਰੂਰ, ਗੁਰਿੰਦਰ ਸੋਹੀ, ਨਿਰਮਲ ਕਲੌਦੀ, ਨਵਤੇਜ ਮੋਗਾ, ਜਗਮੋਹਨ ਮੁਹਾਲੀ, ਹਰਜੀਤ ਨਵਾਂ ਸਹਿਰ, ਗੁਰਪ੍ਰੀਤ ਜੀਟੀਯੂ ਮਾਨਸਾ ਤੇ ਗੁਰਮੀਤ ਪਟਿਆਲਾ ਸ਼ਾਮਲ ਹੋਏ। 





News Source link

- Advertisement -

More articles

- Advertisement -

Latest article