ਨਵੀਂ ਦਿੱਲੀ, 23 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਲੂ ਵਿੱਤੀ ਸਾਲ ਵਿੱਚ 400 ਅਰਬ ਡਾਲਰ ਦੇ ਉਤਪਾਦ ਨਿਰਯਾਤ ਟੀਚੇ ਨੂੰ ਹਾਸਲ ਕਰਨ ਵਿੱਚ ਭਾਰਤ ਦੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਨੂੰ ਆਤਮ-ਨਿਰਭਰ ਭਾਰਤ ਬਣਾਉਣ ਲਈ ਮਹੱਤਵਪੂਰਨ ਕਦਮ ਹੈ। ਭਾਰਤ ਨੇ ਤੈਅ ਸਮੇਂ ਤੋਂ ਨੌਂ ਦਿਨ ਪਹਿਲਾਂ 400 ਅਰਬ ਡਾਲਰ ਦਾ ਉਤਪਾਦ ਨਿਰਯਾਤ ਟੀਚਾ ਹਾਸਲ ਕਰ ਲਿਆ ਹੈ।